ਟਰਾਂਸਫਾਰਮਰ ਦਾ ਸਾਮਾਨ ਚੋਰੀ
06:23 AM May 05, 2025 IST
ਜਲੰਧਰ: ਆਦਮਪੁਰ ਦੇ ਪਿੰਡ ਕਡਿਆਣਾ ’ਚੋਂ ਬੀਤੀ ਰਾਤ ਪਾਣੀ ਵਾਲੀ ਮੋਟਰ ਦੇ ਟਰਾਂਸਫਾਰਮਰ ਦਾ ਸਾਮਾਨ ਚੋਰੀ ਹੋ ਗਿਆ। ਪੰਚਾਇਤ ਮੈਂਬਰ ਗੁਰਪ੍ਰੀਤ ਤੇ ਜਸਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਪਿੰਡ ਦੀ ਪਾਣੀ ਵਾਲੀ ਮੋਟਰ ਦੇ ਲੱਗੇ ਟਰਾਂਸਫਾਰਮਰ ਦਾ ਸਾਮਾਨ ਖਿਲਰਿਆ ਪਿਆ ਹੈ ਜਦ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਟਰਾਂਸਫਾਰਮਰ ਦਾ ਬਾਕਸ ਜ਼ਮੀਨ ’ਤੇ ਪਿਆ ਸੀ ਤੇ ਉਸ ਵਿਚਲਾ ਸਾਰਾ ਸਾਮਾਨ ਚੋਰ ਚੋਰੀ ਕਰ ਲੈ ਗਏ ਜਿਸ ਨਾਲ ਪੰਚਾਇਤ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਚੋਰੀ ਦੀ ਸੂਚਨਾ ਆਦਮਪੁਰ ਪੁਲੀਸ ਲਿਖਤੀ ਦੇ ਦਿੱਤੀ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement