ਸਰਕਾਰੀ ਸਕੂਲ ਨੂੰ ਵਾਟਰ ਕੂਲਰ ਦਾਨ
05:43 AM Jun 03, 2025 IST
ਪੱਤਰ ਪ੍ਰੇਰਕ
ਜੰਡਿਆਲਾ ਮੰਜਕੀ, 2 ਜੂਨ
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਨੂੰ ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਕੂੰਨਰ ਅਤੇ ਉਨ੍ਹਾਂ ਦੇ ਪੁੱਤਰ ਪਰਵਾਸੀ ਪੰਜਾਬੀ ਗੁਰਮੀਤ ਸਿੰਘ ਕੂਨਰ, ਕਮਲਦੀਪ ਸਿੰਘ ਕੂਨਰ ਵੱਲੋਂ ਸਕੂਲ ਨੂੰ ਸੱਠ ਹਜ਼ਾਰ ਰੁਪਏ ਦੀ ਕੀਮਤ ਦਾ ਵਾਟਰ ਕੂਲਰ ਦਾਨ ਕੀਤਾ ਗਿਆ। ਮਹਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਕੂਲ ਨੂੰ ਅੱਗੇ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਉਨ੍ਹਾਂ ਦਾ ਪਰਿਵਾਰ ਮਦਦ ਲਈ ਸਦਾ ਤਤਪਰ ਰਹੇਗਾ। ਪ੍ਰਿੰਸੀਪਲ ਹਰਮੇਸ਼ ਘੇੜਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਕੂਲ ਸਟਾਫ, ਪ੍ਰਬੰਧਕੀ ਕਮੇਟੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂੰਨਰ, ਚੇਅਰਮੈਨ ਦਵਿੰਦਰ ਸਿੰਘ, ਕਾਮਰੇਡ ਕੁਲਵੰਤ ਸਿੰਘ, ਰਾਮ ਗੋਪਾਲ ਸਾਬਕਾ ਸਰਪੰਚ, ਸਤਨਾਮ ਸਿੰਘ, ਰਿਸ਼ੀ ਕੁਮਾਰ,ਕੁਲਵੰਤ ਰਾਮ, ਤੀਰਥ ਸਿੰਘ ਬਾਸੀ, ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ, ਮੰਜੂ ਰਾਣੀ, ਅੰਸ਼ੂ ਸੱਭਰਵਾਲ, ਸਰਬਜੀਤ ਕੌਰ, ਜਸਵੀਰ ਕੌਰ ਤੇ ਰਜਨੀ ਸੂਦ ਆਦਿ ਹਾਜ਼ਰ ਸਨ।
Advertisement
Advertisement