ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ
05:38 AM May 05, 2025 IST
ਫਗਵਾੜਾ: ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵੱਲੋਂ ਮੁੱਹਲਾ ਸੰਤੋਖਪੁਰਾ, ਨਿਊ ਸਤਨਾਮਪੁਰਾ, ਸੂੰਢ ਕਲੋਨੀ ’ਚ ਬ੍ਰੀਡਿੰਗ ਚੈੱਕਰਾਂ ਵੱਲੋਂ ਘਰ ਘਰ ਜਾ ਕੇ ਚੈਕਿੰਗ ਕੀਤੀ ਗਈ। ਇਸ ਮੌਕੇ ਲੋਕਾਂ ਦੇ ਘਰਾਂ ’ਚ ਪਾਣੀ ਨਾਲ ਭਰੇ ਹੋਏ ਕੰਟੇਨਰ, ਕੂਲਰ, ਗਮਲੇ, ਫਰਿੱਜਾਂ ਚੈੱਕ ਕੀਤੀਆਂ ਤੇ ਦੱਸਿਆ ਕਿ ਉਹ ਆਪਣੇ ਦੁਆਲੇ ਸਫ਼ਾਈ ਰੱਖਣ ਤੇ ਪਾਣੀ ਇਕੱਠਾ ਨਾ ਹੋਣ ਦੇਣ। ਇਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ, ਬਲਿਹਾਰ ਚੰਦ, ਹੈਲਥ ਵਰਕਰ ਲਖਵਿੰਦਰ ਸਿੰਘ, ਮਨਜਿੰਦਰ ਸਿੰਘ ਕਵਿਤਾ ਬ੍ਰੀਡਿੰਗ ਚੈਕਰ ਮੋਹਿਤ ਕੁਮਾਰ ਆਦਿ ਸ਼ਾਮਿਲ ਸਨ। -ਪੱਤਰ ਪ੍ਰੇਰਕ
Advertisement
Advertisement
Advertisement