ਵੱਡੀ ਗਿਣਤੀ ਲੋਕਾਂ ਨੇ ਮੈਡੀਕਲ ਕੈਂਪ ਦਾ ਲਾਹਾ ਲਿਆ
ਪੱਤਰ ਪ੍ਰੇਰਕ
ਬੰਗਾ, 4 ਮਈ
ਲੁਧਿਆਣੇ ਦੇ ਮਾਲ ਰੋੋਡ ’ਤੇ ਸਥਿਤ ਫੋਰਟਿਸ ਹਸਪਤਾਲ ਵੱਲੋਂ ਬੰਗਾ ਦੇ ਕਰਨ ਹਸਪਤਾਲ ਵਿੱਚ ਵੱਖ ਵੱਖ ਬਿਮਾਰੀਆਂ ਦੀ ਜਾਂਚ ਲਈ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿੱਚ ਇਲਾਕੇ ਦੇੇ ਵੱਖ ਵੱਖ ਪਿੰਡਾਂ ਤੋਂ ਲੋਕਾਂ ਨੇ ਭਾਰੀ ਗਿਣਤੀ ਵਿੱਚ ਪੁੱਜ ਕੇ ਲਾਭ ਲਿਆ। ਕੈਂਪ ਵਿੱਚ ਕੰਨ, ਨੱਕ, ਗਲੇ, ਜਨਰਲ ਮੈਡੀਸਨ, ਛਾਤੀ, ਟੀ.ਬੀ. ਦੇ ਰੋਗਾਂ, ਪਲਾਸਟਿਕ ਅਤੇ ਕੌਸਮੈਟਿਕ ਸਰਜਰੀ ਦੀ ਜਾਂਚ ਕੀਤੀ ਗਈ। ਇਨ੍ਹਾਂ ਬਿਮਾਰੀਆਂ ਦੀ ਜਾਂਚ ਲਈ ਡਾ. ਕਰਨ ਬਖਸ਼ੀਸ਼ ਸਿੰਘ, ਡਾ. ਕੋਸ਼ੀਸ਼ ਦੱਤਾ ਤੇ ਡਾ. ਸਾਹਿਲ ਅਬਰੌਲ ਦੀ ਅਗਵਾਈ ਵਾਲੀਆਂ ਮੈਡੀਕਲ ਟੀਮਾਂ ਨੇ ਸੇਵਾਵਾਂ ਨਿਭਾਈਆਂ।
ਕਰਨ ਹਸਪਤਾਲ ਬੰਗਾ ਦੇ ਮੁੱਖ ਪ੍ਰਬੰਧਕ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਕਿਹਾ ਕਿ ਅਜਿਹੇ ਕੈਂਪ ਜਿੱਥੇ ਲੋਕਾਂ ਲਈ ਮੁਫ਼ਤ ਸੇਵਾਵਾਂ ਪੱਖੋਂ ਲਾਹੇਵੰਦ ਸਾਬਤ ਹੁੰਦੇ ਹਨ ਉੱਥੇ ਸਿਹਤ ਜਾਗਰੂਕਤਾ ਦੀ ਵੱਡੀ ਪ੍ਰੇਰਨਾ ਵੀ ਦਿੰਦੇ ਹਨ। ਦੱਸਣਯੋਗ ਹੈ ਕਿ ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਈ. ਸੀ. ਜੀ., ਪੀ. ਐੱਫ. ਟੀ. ਅਤੇ ਡਾਕਟਰ ਦੀ ਸਲਾਹ ਦੀ ਕੋਈ ਵੀ ਫ਼ੀਸ ਨਹੀਂ ਲਈ ਅਤੇੇ ਲੋੜੀਦੀਆਂ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਗਈ ਆਂ। ਇਸ ਮੌਕੇ ਫੋਰਟਿਸ ਦੇ ਮੈਡੀਕਲ ਸਟਾਫ਼ ਵਿੱਚ ਸਿਮਰਨਜੀਤ ਕੌਰ, ਸੰਦੀਪ ਕੌਰ, ਯੋੋਗੇਸ਼ ਜੀ. ਡੀ. ਏ., ਰੋਹਿਤ ਮਾਰਕਿਟਿੰਗ ਵਿਭਾਗ, ਸਰਬਜੀਤ ਸਿੰਘ ਅਤੇ ਚੰਦਰ ਮੋਹਣ ਵੀ ਸ਼ਾਮਲ ਸਨ।