ਸਰਕਾਰੀ ਕਾਲਜ ਵਿੱਚ ਕਲੱਬਾਂ ਦਾ ਸਮਾਪਤੀ ਸਮਾਗਮ
ਲੁਧਿਆਣਾ: ਅਕਾਦਮਿਕ ਸੈਸ਼ਨ 2024-2025 ਲਈ ਸਰਕਾਰੀ ਕਾਲਜ ਲੜਕੀਆਂ ਵਿੱਚ ਵੱਖ-ਵੱਖ ਕਲੱਬਾਂ ਅਤੇ ਸੁਸਾਇਟੀਆਂ ਦਾ ਸਮਾਪਤੀ ਸਮਾਗਮ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਵਿਦਿਆਰਥੀ ਜੀਵਨ ਨਾਲ ਜੁੜਾਵ ਅਤੇ ਸੰਪੂਰਨ ਵਿਕਾਸ ਦੇ ਇੱਕ ਸਾਲ ਦੀ ਯਾਦ ਦਿਵਾਉਂਦਾ ਇਹ ਪ੍ਰੋਗਰਾਮ ਧਾਰਮਿਕ ਰਸਮਾਂ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਕਾਲਜ ਦੇ ਵੱਖ-ਵੱਖ ਕਲੱਬਾਂ ਅਤੇ ਸੁਸਾਇਟੀਆਂ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ’ਤੇ ਮ੍ਰਿਦੁਲ ਪ੍ਰੀਤ ਕੌਰ ਨੇ ਗੀਤ ਪੇਸ਼ ਕੀਤਾ। ਵਿਦਿਆਰਥੀਆਂ ਨੇ ‘ਸਮਾਜਿਕ ਬੁਰਾਈਆਂ ਨੌਜਵਾਨਾਂ ਦੇ ਵਿਕਾਸ ਵਿੱਚ ਕਿਵੇਂ ਰੁਕਾਵਟ ਬਣਦੀਆਂ ਹਨ’ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ ਗਈ। ਸਮਾਗਮ ਦੇ ਅਖੀਰ ਵਿੱਚ ਸਾਰੇ ਕਲੱਬ ਕਨਵੀਨਰਾਂ ਦੇ ਅਨਮੋਲ ਯੋਗਦਾਨ ਸਦਕਾ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਕਰਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਭਾਸ਼ਣ ਵਿੱਚ ਪ੍ਰਿੰਸੀਪਲ ਸੁਮਨ ਲਤਾ ਨੇ ਜੀਸੀਜੀ ਦੇ ਵਿਦਿਆਰਥੀ-ਅਗਵਾਈ ਵਾਲੇ ਕਲੱਬਾਂ ’ਤੇ ਬਹੁਤ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਪਲੇਟਫਾਰਮ ਚੰਗੀਆਂ ਸ਼ਖਸੀਅਤਾਂ ਨੂੰ ਵਿਕਸਤ ਕਰਨ ਵਿੱਚ ਮਦਦਗਾਰ ਹੁੰਦੇ ਹਨ। ਸਮਾਗਮ ਦੇ ਅਖੀਰ ਵਿੱਚ ਕੋਮਲ ਕਲਾ ਵਿਭਾਗ ਦੀ ਮੁਖੀ ਮਨਦੀਪ ਦੁਆ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ