ਰਾੜਾ ਸਾਹਿਬ ਇਲਾਕੇ ’ਚ ਚੋਰ ਗਰੋਹ ਸਰਗਰਮ
ਪਾਇਲ, 30 ਅਪਰੈਲ
ਰਾੜਾ ਸਾਹਿਬ ਇਲਾਕੇ ਅੰਦਰ ਝਪਟਮਾਰ ਔਰਤਾਂ ਤੇ ਫੋਨ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹਨ। ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਭਗਵਾਨ ਸਿੰਘ ਦੀ ਦੇਹ ਬਿਭੌਰ ਸਾਹਿਬ ਜਲ ਪ੍ਰਵਾਹ ਕਰਨ ਨੂੰ ਲਿਜਾਣ ਸਮੇਂ ਸੰਗਤ ਦੇ ਦਰਸ਼ਨਾਂ ਨੂੰ ਲਿਆਂਦੀ ਗਈ ਸੀ ਤਾਂ ਉਦੋਂ ਬਾਬਾ ਅਮਰ ਸਿੰਘ ਭੋਰਾ ਸਾਹਿਬ, ਭਾਈ ਸ਼ਿੰਗਾਰਾ ਸਿੰਘ, ਭਾਈ ਬਾਵਾ ਸਿੰਘ ਦੇ ਆਈਫੋਨ ਤੋਂ ਇਲਾਵਾ ਬਹੁਤ ਸਾਰੇ ਸਰਧਾਲੂਆਂ ਦੇ ਪਰਸ ਚੋਰੀ ਹੋ ਗਏ। ਭਾਈ ਸ਼ਿੰਗਾਰਾ ਸਿੰਘ ਨੇ ਥਾਣਾ ਪਾਇਲ ਰਿਪੋਰਟ ਦਰਜ ਕਰਵਾਉਣ ਮੌਕੇ ਦੱਸਿਆ ਕਿ ਇਕੱਠ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਸੰਗਤ ਦੇ ਮਹਿੰਗੇ ਫੋਨ ਅਤੇ ਨਕਦੀ ਚੋਰੀ ਕਰ ਲਈ। ਹਾਲਾਂਕਿ ਇਸ ਜਲ ਪ੍ਰਵਾਹ ਯਾਤਰਾ ਸਮੇਂ ਪੁਲੀਸ ਵੀ ਤਾਇਨਾਤ ਸੀ। ਲੰਘੀ ਕੱਲ੍ਹ ਸਰਕਾਰੀ ਕਾਲਜ ਕਰਮਸਰ ’ਚ ਕੰਟੀਨ ਚਲਾ ਰਹੇ ਤਾਰਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਰਾੜਾ ਸਾਹਿਬ ਅੱਡੇ ਚ' ਖੜਾ ਕੇ ਘਟਦਾ ਸੌਦਾ ਪੱਤਾ ਲੈਣ ਚਲਾ ਗਿਆ ਤਾਂ ਸਵਿਫਟ ਕਾਰ ਚੋਰ ਤਿੰਨ ਔਰਤਾਂ ਦੇ ਗਰੋਹ ਨੇ ਉਸ ਦੀ ਪਤਨੀ ਨੂੰ ਬੁਲਾ ਕੇ ਰਿਸ਼ਤੇਦਾਰਾਂ ਵਾਂਗ ਹਾਲ-ਚਾਲ ਪੁੱਛਿਆ ਤਾਂ ਉਹਨਾਂ ਨੇ ਕੰਨਾਂ ਚ ਪਾਈਆਂ ਦੋ ਤੋਲੇ ਸੋਨੇ ਦੀਆਂ ਵਾਲੀਆਂ ਝਪਟਮਾਰ ਫਰਾਰ ਹੋ ਗਈਆਂ। ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਰਾੜਾ ਸਾਹਿਬ ਅੰਦਰ ਗਸ਼ਤ ਤੇਜ਼ ਕਰੇ।