ਵਾਲਮੀਕਿ ਸਮਾਜ ਦੀ ਮੀਟਿੰਗ
06:55 AM Jun 07, 2025 IST
ਲੁਧਿਆਣਾ: ਇੱਥੇ ਵਾਲਮੀਕਿ ਭਾਈਚਾਰੇ ਦੀ ਮੀਟਿੰਗ ਹੋਈ ਜਿਸ ਵਿੱਚ ਹਲਕਾ ਪੱਛਮੀ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਪਾਲ ਨਗਰ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਰੱਖੀ ਰੈਲੀ ਦੌਰਾਨ ਵਾਲਮੀਕਿ ਭਾਈਚਾਰੇ ਪ੍ਰਤੀ ਧਾਰਨ ਕੀਤੇ ਰਵੱਈਏ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਸਮਾਜ ਦੇ ਆਗੂ ਬੀਕੇ ਟਾਂਕ ਨੇ ਕਿਹਾ ਕਿ ਸਰਕਾਰ ਸਾਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਵਾਲਮੀਕਿ ਸਮਾਜ ਦੀ ਆਬਾਦੀ 65 ਫ਼ੀਸਦ ਹੈ, ਪਰ ਮੁੱਖ ਮੰਤਰੀ ਨਾ ਉਨ੍ਹਾਂ ਦੇ ਮੰਦਿਰਾਂ ’ਚ ਨਤਮਸਤਕ ਹੋਏ ਤੇ ਨਾ ਸਮਾਜ ਦੇ ਆਗੂਆਂ ਦਾ ਮਾਣ-ਸਤਿਕਾਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਨਾ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਮਿਲੇ, ਨਾ ਸਮਾਜ ਦੇ ਬੱਚਿਆਂ ਲਈ ਬਰਾਬਰ ਸਿੱਖਿਆ ਦਾ ਪਰਫਾਰਮਾ ਪਾਸ ਹੋਇਆ ਤੇ ਨਾ ਹੀ ਨਿਗਮ ਦੇ ਦਰਜਾ ਚਾਰ ਓਵਰ ਏਜ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement