ਮਾਣੂੰਕੇ ਵੱਲੋਂ ਕਾਉਂਕੇ ਕਲਾਂ, ਮੱਲ੍ਹਾ ਤੇ ਚਕਰ ਵਿੱਚ ਉਦਘਾਟਨ
ਜਗਰਾਉਂ, 30 ਅਪਰੈਲ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਨੇੜਲੇ ਪਿੰਡ ਕਾਉਂਕੇ ਕਲਾਂ ਤੋਂ ਇਲਾਵਾ ਮੱਲ੍ਹਾ ਤੇ ਚਕਰ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਕਾਉਂਕੇ ਕਲਾਂ ਦੇ ਸਰਕਾਰੀ ਕੰਨ੍ਹਿਆ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿੱਚ 9 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਪਿੰਡ ਮੱਲ੍ਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਇੱਕ ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਸਕਟਬਾਲ ਕੋਰਟ ਦੀ ਮੁਰੰਮਤ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਕਰ ਵਿਖੇ 7 ਲੱਖ 42 ਹਜ਼ਾਰ ਦੀ ਲਾਗਤ ਨਾਲ ਦੋ ਕਲਾਸਰੂਮਾਂ ਦੀ ਰਿਪੇਅਰ ਕਰਵਾ ਕੇ ਵਿਦਿਆਰਥੀਆਂ ਨੂੰ ਸਪੁਰਦ ਕੀਤੇ ਗਏ। ਪਿੰਡ ਚਕਰ ਵਿਖੇ ਵਿਧਾਇਕ ਮਾਣੂੰਕੇ ਨੇ ਜਦੋਂ ਬਜ਼ੁਰਗ ਹਲਵਾਈ ਤਰਸੇਮ ਲਾਲ ਤੋਂ ਉਦਘਾਟਨ ਲਈ ਰਿਬਨ ਕਟਵਾਇਆ ਗਿਆ ਤਾਂ ਲੋਕਾਂ ਨੇ ਤਾੜੀਆਂ ਵਜਾਈਆਂ। ਇਸ ਮੌਕੇ ਸਿੱਖਿਆ ਕੋਆਰਡੀਨੇਟਰ ਮਾ. ਪਰਮਿੰਦਰ ਸਿੰਘ ਗਿੱਦੜਵਿੰਡੀ, ਚੇਅਰਮੈਨ ਕਰਮਜੀਤ ਸਿੰਘ ਡੱਲਾ, ਅਮਰਦੀਪ ਸਿੰਘ ਟੂਰੇ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ, ਮੁੱਖ ਅਧਿਆਪਕਾ ਪੂਜਾ ਵਰਮਾ, ਮੁੱਖ ਅਧਿਆਪਕ ਰਾਜੇਸ਼ ਕੁਮਾਰ, ਹਰਪ੍ਰੀਤ ਕੌਰ ਚੀਮਾ, ਜਸਪ੍ਰੀਤ ਕੌਰ ਜੱਸਲ, ਰਣਬੀਰ ਕੌਰ, ਕੋਮਲ ਅਰੋੜਾ, ਗੁਰਿੰਦਰ ਕੌਰ, ਰਾਧਾ ਰਾਣੀ, ਅਮਨਦੀਪ ਕੌਰ, ਚਰਨਜੀਤ ਕੌਰ, ਸ਼ਬਨਮ ਰਤਨ, ਪ੍ਰਿਤਪਾਲ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਗੌਰਵ ਗੁਪਤਾ, ਕੁਲਦੀਪ ਸਿੰਘ ਢੋਲਣ, ਡਾ. ਸੁਰਜੀਤ ਸਿੰਘ ਦੌਧਰ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਹਰਜੀਤ ਸਿੰਘ ਹੀਤਾ, ਬੂਟਾ ਸਿੰਘ ਪੰਚ, ਗੁਰਮੁਖ ਸਿੰਘ ਮਿੰਟੂ, ਸਰਪੰਚ ਚਰਨਜੀਤ ਕੌਰ, ਗੁਰਪ੍ਰੀਤ ਕੌਰ ਪੰਚ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਸੁਭਾਸ਼ ਕੁਮਾਰ, ਧਰਮਿੰਦਰ ਸਿੰਘ ਅਤੇ ਸਕੂਲ ਮੁਖੀ ਰਵਿੰਦਰ ਕੌਰ ਹਾਜ਼ਰ ਸਨ।