ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ ਤੇ ਦੋ ਸਕੂਟਰ ਚੋਰੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੂਨ
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ ਅਤੇ ਦੋ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ ਹਨ। ਥਾਣਾ ਦੁਗੱਰੀ ਦੇ ਇਲਾਕੇ ਵਿੱਚ ਸਥਿਤ ਸਬਜ਼ੀ ਮੰਡੀ ਪਾਸੀ ਨਗਰ ਨੇੜੇ ਫੁੱਲਾਂਵਾਲ ਚੌਕ ਤੋਂ ਸੰਜੀਵ ਚੌਹਾਨ ਵਾਸੀ ਨਿਊ ਮੋਤੀ ਬਾਗ ਕਲੋਨੀ ਫੁੱਲਾਂਵਾਲ ਦਾ ਮੋਟਰਸਾਈਕਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਦੇ ਵਿੱਚ ਪੈਂਦੇ ਨਿਰੰਕਾਰੀ ਮੁਹੱਲਾ ਮਿਲਰ ਗੰਜ ਸਥਿਤ ਅਗਰਵਾਲ ਫਾਊਂਡਰੀ ਵਰਕਜ਼ ਦੇ ਅੰਦਰੋਂ ਰਘਵੀਰ ਸਿੰਘ ਵਾਸੀ ਮਿਲਰ ਗੰਜ ਦਾ ਐਕਟਿਵਾ ਸਕੂਟਰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਸਵੀਮਿੰਗ ਪੂਲ ਨੇੜੇ ਸਤਲੁਜ ਕਲੱਬ ਦੇ ਬਾਹਰੋਂ ਤੋਂ ਨਿਸ਼ੂ ਗਰਗ ਵਾਸੀ ਨਿਊ ਸ਼ਿਵਪੁਰੀ ਦਾ ਐਕਟਿਵਾ ਸਕੂਟਰ ਚੋਰੀ ਹੋ ਗਿਆ ਹੈ। ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਵਿੱਚ ਸਥਿਤ ਬਿਜਲੀ ਘਰ ਫੁਹਾਰਾ ਚੌਕ ਦੇ ਬਾਹਰੋਂ ਰਿੰਕੀ ਕੁਮਾਰ ਵਾਸੀ ਕਿਸ਼ੋਰ ਨਗਰ ਤਾਜਪੁਰ ਰੋਡ ਦਾ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਮੋਤੀ ਨਗਰ ਦੇ ਇਲਾਕੇ ਟਰਾਂਸਪੋਰਟ ਨਗਰ ਵਿੱਚ ਪੈਂਦੀ ਹੰਸ ਟਰਾਂਸਪੋਰਟ ਦੇ ਬਾਹਰੋਂ ਹਰੀਸ਼ ਕੁਮਾਰ ਵਾਸੀ ਚੰਦਰ ਲੋਕ ਕਲੋਨੀ, ਰਾਹੋਂ ਰੋਡ ਦਾ ਮੋਟਰਸਾਈਕਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।