ਨਸ਼ੇ ਦਾ ਸੇਵਨ ਕਰਦੇ ਚਾਰ ਗ੍ਰਿਫ਼ਤਾਰ
05:37 AM Jun 04, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੂਨ
ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੀ ਪੁਲੀਸ ਨੇ ਪੁਰਾਣੀ ਸਬਜ਼ੀ ਮੰਡੀ ਨੇੜੇ ਕੂੜਾ ਡੰਪ ਤੋਂ ਡੇਨੀਅਲ ਵਾਸੀ ਮੁਹੱਲਾ ਸਲੇਮ ਟਾਬਰੀ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕਰਕੇ ਉਸ ਪਾਸੋਂ ਇੱਕ ਸਿਲਵਰ ਪੰਨੀ ਅਤੇ ਇੱਕ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ।
ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਨਗਰ ਨਿਗਮ ਬਿਲਡਿੰਗ ਲੱਕੜ ਪੁੱਲ ਦੇ ਨਾਲ ਬੇਆਬਾਦ ਥਾਂ ਤੋਂ ਇੰਦੂ ਸ਼ੇਖਰ ਉਰਫ਼ ਕੰਚਾ ਵਾਸੀ ਲੱਕੜ ਬਾਜ਼ਾਰ ਨੂੰ ਕਾਬੂ ਕੀਤਾ ਹੈ। ਥਾਣਾ ਮੋਤੀ ਨਗਰ ਦੀ ਪੁਲੀਸ ਨੇ ਮੁਸਲਿਮ ਕਲੋਨੀ ਦੇ ਇੱਕ ਖਾਲੀ ਪਲਾਟ ਵਿੱਚ ਬੈਠ ਕੇ ਹੈਰੋਇਨ ਪੀਂਦਿਆਂ ਵਿਪਨ ਸਚਦੇਵਾ ਵਾਸੀ ਨਿਊ ਸ਼ਿਮਲਾਪੁਰੀ ਅਤੇ ਰਾਜੂ ਕੁਮਾਰ ਵਾਸੀ ਮੁਸਲਿਮ ਕਲੋਨੀ ਸ਼ੇਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement