ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਵੱਲੋਂ ਸਿਰਥਲਾ ਸਕੂਲ ’ਚ ਨੀਂਹ ਪੱਥਰ

05:55 AM Apr 11, 2025 IST
featuredImage featuredImage
ਸਿਰਥਲਾ ਸਕੂਲ ’ਚ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਗਿਆਸਪੁਰਾ। -ਫੋਟੋ: ਜੱਗੀ

ਪੱਤਰ ਪ੍ਰੇਰਕ

Advertisement

ਮਲੌਦ, 10 ਅਪਰੈਲ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਇਥੇ ਪੰਜਾਬ ਸਿੱਖਿਆ ਕ੍ਰਾਤੀਕਾਰੀ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਥਲਾ ਵਿੱਚ ਕਮਰਿਆਂ ਦੀ ਮੁਰੰਮਤ ਤੇ ਚਾਰ ਦੀਵਾਰੀ ਬਣਾਉਣ ਸਬੰਧੀ ਨੀਂਹ ਪੱਥਰ ਰੱਖਿਆ।
ਇਸ ਮੌਕੇ ਸ੍ਰੀ ਗਿਆਸਪੁਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਫ਼ੈਸਲੇ ਲਏ ਜਾ ਰਹੇ ਹਨ, ਸਰਕਾਰੀ ਸਕੂਲਾਂ ਦਾ ਬੁਨਿਆਦੀ ਵਿਕਾਸ ਕਰਵਾ ਕੇ ਕਾਨਵੈਂਟ ਸਕੂਲਾਂ ਦੇ ਬਰਾਬਰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬੱਜਟ ਵਿੱਚ 12 ਫੀਸਦ ਵਾਧਾ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ 12 ਹਜ਼ਾਰ ਲੋਕਾਂ ਦੀ ਨੁਹਾਰ ਬਦਲੀ ਜਾ ਸਕੇ।

ਇਸ ਮੌਕੇ ਬੀਐਨਓ ਕਮਲਪ੍ਰੀਤ ਕੌਰ, ਮੁੱਖ ਅਧਿਆਪਕ ਲਵਪ੍ਰੀਤ ਸਿੰਘ, ਪ੍ਰਿੰਸੀਪਲ ਰਾਮ ਦਾਸ ਨਸਰਾਲੀ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਸੇਠੀ ਅਤੇ ਸਮੂਹ ਸਟਾਫ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆੜਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ, ਗੁਰਜਿੰਦਰ ਸਿੰਘ ਨਿੱਕਾ, ਸਰਪੰਚ ਕੁਲਦੀਪ ਸਿੰਘ ਰੌਣੀ, ਗੁਰਪ੍ਰੀਤ ਸਿੰਘ ਜਰਗੜੀ, ਨੰਬਰਦਾਰ ਨਰਪਿੰਦਰ ਸਿੰਘ ਬੈਨੀਪਾਲ, ਜਤਿੰਦਰਜੀਤ ਸਿੰਘ ਗਰੇਵਾਲ, ਲੈਕਚਰਾਰ ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਸ਼ਰਨ ਕੌਰ, ਬਲਵਿੰਦਰ ਕੌਰ, ਕੈਪਟਨ ਜਗਦੀਸ਼ ਸਿੰਘ, ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement