ਵਿਦਿਆਰਥਣਾਂ ਵੱਲੋਂ ਮੱਛੀ ਫਾਰਮ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਮਾਰਚ
ਆਰੀਆ ਕੰਨਿਆ ਕਾਲਜ ਦੇ ਜਿਉਲੋਜੀ ਵਿਭਾਗ ਵੱਲੋਂ ਬੀਐੱਸਸੀ ਮੈਡੀਕਲ ਦੀਆਂ ਵਿਦਿਆਰਥਣਾਂ ਨੇ ਜਿਉਲੋਜੀ ਵਿਭਾਗ ਦੀ ਮੁਖੀ ਜਯੋਤੀ ਦੀ ਅਗਵਾਈ ਹੇਠ ਸੁਲਤਾਨ ਸਿੰਘ ਫਿਸ਼ ਫਾਰਮ ਪਿੰਡ ਬੁਟਾਨਾ ਨੀਲੋਖੇੜੀ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਮੱਛੀ ਪਾਲਣ ਦੀ ਪ੍ਰਕਿਰਿਆ ਨੂੰ ਸਮਝਣਾ ਤੇ ਇਸ ਨਾਲ ਜੁੜੀਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਸੀ।
ਫਾਰਮ ਦੇ ਪ੍ਰਬੰਧਕ ਸੁਲਤਾਨ ਸਿੰਘ ਤੇ ਉਨ੍ਹਾਂ ਦੇ ਪੁੱਤਰ ਨੀਰਜ ਚੌਧਰੀ ਨੇ ਵਿਦਿਆਰਥਣਾਂ ਨੂੰ ਮੱਛੀ ਪਾਲਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਮੱਛੀਆਂ ਨੂੰ ਪਾਲਣ ਲਈ ਤਲਾਬ ਤਿਆਰ ਕੀਤੇ ਜਾਂਦੇ ਹਨ ਤੇ ਪਾਣੀ ਦੀ ਗੁਣਵੱਤਾ ਨੂੰ ਬਣਾਏ ਰੱਖਣ ਲਈ ਕੀ-ਕੀ ਯਤਨ ਕੀਤੇ ਜਾਂਦੇ ਹਨ। ਮਛਲੀਆਂ ਦੇ ਪੌਸ਼ਣ ਤੇ ਬੀਮਾਰੀਆਂ ਤੋਂ ਬਚਾਅ ਲਈ ਉਚਿੱਤ ਵਿਵਸਥਾ ਕੀਤੀ ਜਾਂਦੀ ਹੈ ਬਾਰੇ ਜਾਣਕਾਰੀ ਸਾਂਝਕੀ ਕੀਤੀ। ਵਿਦਿਆਰਥਣਾਂ ਨੇ ਵੱਖ ਵੱਖ ਕਿਸਮਾਂ ਦੀਆਂ ਮਛੀਆਂ ਜਿਵੇਂ ਰੋਹੂ, ਕਤਲਾ, ਮ੍ਰਿਗਲ ਤੇ ਕਾਰਪ ਆਦਿ ਨੂੰ ਦੇਖਿਆ ਤੇ ਉਨ੍ਹਾਂ ਦੇ ਪਾਲਣ ਦੀ ਵਿਧੀ ਨੂੰ ਜਾਣਿਆ। ਇਸ ਤੋਂ ਇਲਾਵਾਂ ਮਛਲੀਆਂ ਨੂੰ ਦਿੱਤੇ ਜਾਣ ਵਾਲੇ ਆਹਾਰ ਦੀਆਂ ਕਿਸਮਾਂ ਤੇ ਉਨ੍ਹ੍ਵਾਂ ਦੇ ਪੋਸ਼ਣ ਸਬੰਧੀ ਜ਼ਰੂਰਤਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਲਾਭਦਾਇਕ ਧੰਦਾ ਹੋ ਸਕਦਾ ਹੈ। ਇਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਦੌਰੇ ਦੌਰਾਨ ਦਲੀਪ ਵਤਸ, ਕਪਿਲ ਦੇਵ, ਜਯੋਤੀ ਤੋਂ ਇਲਾਵਾ 15 ਵਿਦਿਆਰਥਣਾਂ ਮੌਜੂਦ ਸਨ।