ਸਕੂਲਾਂ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਅਪਰੈਲ
ਸਤਲੁਜ ਸੀਨੀਅਰ ਸੈਕੰਡਡਰੀ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦਾ ਸਵਾਗਤ ਕਰ ਕੇ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਸਕੂਲ ਵਿਚ ਆਏ ਨਵੇਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੇ ਨਾਲ ਨਾਲ ਪ੍ਰੀਖਿਆਵਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਅੱਜ ਵਿਦਿਆਰਥੀਆਂ ਦਾ ਨਵੀਆਂ ਜਮਾਤਾਂ ਵਿਚ ਆਉਣ ’ਤੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਨੈਤਿਕ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਦੇ ਕੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਸਕੂਲ ਦੀ ਸਾਲਾਨਾ ਰਿਪੋਰਟ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਘੁੰਮਣ ਨੇ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਦੌਰਿਆਂ ’ਤੇ ਲਿਜਾ ਕੇ ਸਮੇਂ ਦਾ ਹਾਣੀ ਬਣਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਨਵੇਂ ਆਏ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਫੁੱਲ ਵੀ ਭੇਟ ਕੀਤੇ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਦੀ ਅਪੀਲ ਕੀਤੀ। ਪ੍ਰਿੰਸੀਪਲ ਨੇ ਸਾਰੀਆਂ ਜਮਾਤਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਆਪਕਾਂ ਨਾਲ ਮਿਲਾਇਆ ਤੇ ਚੰਗੇ ਗੁਣਾਂ ਦੇ ਧਾਰਨੀ ਬਣਨ ਲਈ ਕਿਹਾ। ਇਸ ਮੌਕੇ ਸਕੂਲ ਪ੍ਰਧਾਨ ਸੰਤੋਸ਼ ਕੌਰ ਘੁੰਮਣ, ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਮੋਨਿਕਾ ਘੁੰਮਣ, ਸਕੂਲ ਪ੍ਰਬੰਧਕ ਮਨੋਜ ਭਸੀਨ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਅਰਣਾ ਰਾਣੀ, ਪੂਜਾ, ਲੀਨਾ, ਕਲਪਨਾ ਗੁਪਤਾ, ਸਤਨਾਮ ਕੌਰ, ਮੋਨਿਕਾ, ਡਿੰਪਲ, ਮਮਤਾ ਜੈਨ, ਅਰਸ਼ਦੀਪ ਕੌਰ, ਹਰਵਿੰਦਰ ਕੌਰ, ਸੁਦਰਸ਼ਨਾ, ਲਖਵਿੰਦਰ ਕੌਰ, ਮੋਹਸਿਨ ਖਾਨ, ਮਹਿੰਦਰ ਕੁਮਾਰ, ਬਲਜੀਤ ਸਿੰਘ ਮੌਜੂਦ ਸੀ।
ਸਕੂਲ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਹਵਨ ਯੱਗ ਨਾਲ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਅੱਜ ਗੀਤਾ ਵਿਦਿਆ ਮੰਦਰ ਵਿੱਚ ਨਵ ਸੰਵਤ 2082 ਤੇ ਸਕੂਲ ਦੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਰਿਸ਼ੀ ਰਾਜ ਵਿਸ਼ਿਸ਼ਠ ਪ੍ਰਧਾਨ ਹਿੰਦੂ ਸਿੱਖਿਆ ਕਮੇਟੀ, ਜਨਰਲ ਸਕੱਤਰ ਹਿੰਦੂ ਸਿੱਖਿਆ ਕਮੇਟੀ ਕੁਰੂਕਸ਼ੇਤਰ ਸੰਪੂਰਨ ਸਿੰਘ, ਚੇਤ ਰਾਮ ਸ਼ਰਮਾ ਸੂਬਾ ਅਧਿਕਾਰੀ, ਸਕੂਲ ਚੇਅਰਮੈਨ ਆਸ਼ੂਤੋਸ਼ ਗਰਗ, ਮੈਨੇਜਰ ਅਮਿਤ ਅਗਰਵਾਲ, ਉਪ ਪ੍ਰਧਾਨ ਸੁਰਿੰਦਰ ਸੈਣੀ, ਮੈਂਬਰ ਹਰਪ੍ਰੀਤ ਸਿੰਘ, ਮਹਿਲਾ ਪ੍ਰਤੀਨਿਧ ਰਚਿਤਾ ਕਾਂਸਲ, ਪ੍ਰਿੰਸੀਪਲ ਨਿਸ਼ਾ ਗੋਇਲ ਸਕੂਲ ਪ੍ਰਬੰਧਨ ਕਮੇਟੀ ਤੋਂ ਪਿਯੂਸ਼ ਰਾਓ ਆਦਿ ਮੌਜੂਦ ਸਨ। ਗੀਤਾ ਮੰਦਰ ਦੇ ਪੰਡਤ ਰਾਜ ਕਿਸ਼ੋਰ ਤੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੇ ਪੂਰੇ ਰੀਤੀ ਰਿਵਾਜਾਂ ਨਾਲ ਪੂਜਾ ਅਰਚਨਾ ਕਰ ਪਾਵਨ ਮੰਤਰ ਤੇ ਨਵ ਗ੍ਰਹਿ ਸ਼ਾਂਤੀ ਦਾ ਜਾਪ ਕੀਤਾ। ਇਸ ਮੌਕੇ ਨਰਸਰੀ ਤੋਂ ਲੈ ਕੇ ਦਸਵੀਂ ਤਕ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਤੇ ਨਵੇਂ ਆਏ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਚੇਅਰਮੈਨ ਆਸ਼ੂਤੋਸ਼ ਗਰਗ ਨੇ ਬੱਚਿਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਨੀਤਾ, ਪੂਨਮ, ਜਾਗ੍ਰਿਤੀ, ਪੂਨਮ ਰਾਣੀ, ਮਮਤਾ, ਸੋਨੀਆ, ਕਾਜਲ, ਮੀਨਾ, ਮਾਲਾ, ਮਮਤਾ, ਪੂਨਮ, ਪੂਜਾ, ਪਰਮਜੀਤ, ਸਲੋਨੀ, ਰੇਖਾ, ਪ੍ਰਭਾ, ਸੁਲੋਚਨਾ, ਇੰਦਰਾ ਗੀਤਿਕਾ ਮੌਜੂਦ ਸਨ।