ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ
05:47 AM Apr 09, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਨਰ ਨਰਾਇਣ ਸੇਵਾ ਸਮਿਤੀ ਨੇ 58 ਲੋੜਵੰਦ ਪਰਿਵਾਰਾਂ ਨੂੰ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿੱਚ ਮਹੀਨਾਵਾਰੀ ਰਾਸ਼ਨ ਵੰਡਿਆ। ਇਸ ਮੌਕੇ ਲਾਈਟਸਨ ਫਾਊਂਡੇਸ਼ਨ ਦੇ ਚੇਅਰਮੈਨ ਅਨਿਲ ਅਰੋੜਾ ਤੇ ਸਮਿਤੀ ਮੈਬਰਾਂ ਨੇ ਰਾਸ਼ਨ ਦੀ ਵੰਡ ਕੀਤੀ। ਅਨਿਲ ਅਰੋੜਾ ਨੇ ਕਿਹਾ ਕਿ ਸਮਿਤੀ ਪਿਛਲੇ 14 ਸਾਲਾਂ ਤੋਂ ਲਗਾਤਾਰ ਬਿਨਾਂ ਕਿਸੇ ਸੁਆਰਥ ਦੇ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਸਮਿਤੀ ਦੇ ਸੰਸਥਾਪਕ ਚੇਅਰਮੈਨ ਮੁਨੀਸ਼ ਭਾਟੀਆ ਨੇ ਕਿਹਾ ਕਿ ਸਮਿਤੀ ਨਿਰੰਤਰ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੀ ਆ ਰਹੀ ਹੈ ਤਾਂ ਜੋ ਅਜਿਹੇ ਜ਼ਰੂਰਤਮੰਦ ਪਰਿਵਾਰਾਂ ਨੂੰ ਸਹਾਰਾ ਮਿਲਦਾ ਰਹੇ। ਸਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਤੇ ਸ੍ਰਪਰਸਤ ਜਗਦੀਸ਼ ਸੁਨੇਜਾ ਨੇ ਮਾਸਿਕ ਡੋਨਰ ਮੈਂਬਰਾਂ ਤੇ ਹੋਰ ਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁਨੀਸ਼ ਭਾਟੀਆ, ਵਿਨੋਦ ਅਰੋੜਾ, ਜਗਦੀਸ਼ ਸੁਨੇਜਾ, ਹਰੀਸ਼ ਵਿਰਮਾਨੀ ਮੌਜੂਦ ਸਨ।
Advertisement
Advertisement