ਫਾਈਨਲ ’ਚ ਕ੍ਰੀਏਟਰ ਹਾਊਸ ਦੀ ਟੀਮ ਨੇ ਇਨੋਵੇਟਰ ਨੂੰ ਹਰਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਮਈ
ਬ੍ਰਿਲੀਐਂਟ ਮਾਈਂਡ ਆਰੀਅਨ ਪਬਲਿਕ ਸਕੂਲ ਵਿੱਚ ਇੰਟਰ ਹਾਊਸ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਵੱਖ-ਵੱਖ ਹਾਊਸਾਂ ਐਕਸਪਲੋਰਰ, ਇਨੋਵੇਟਰ ,ਕ੍ਰੀਏਟਰ ਤੇ ਪਾਇਨੀਅਰ ਹਾਊਸ ਦੀਆਂ ਟੀਮਾਂ ਨੇ ਹਿੱਸਾ ਲਿਆ। ਐਕਸਪਲੋਰਰ ਹਾਊਸ ਦੇ ਕਪਤਾਨ ਰੂਦਰ, ਇਨੋਵੇੇਟਰ ਹਾਊਸ ਦੇ ਕਪਤਾਨ ਹਾਰਦਿਕ, ਕ੍ਰੀਏਟਰ ਹਾਊਸ ਦੇ ਕਪਤਾਨ ਅਰਨਵ ਤੇ ਪਾਇਨੀਅਰ ਹਾਊਸ ਦੇ ਕਪਤਾਨ ਅੰਗਦ ਰਹੇ। ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਤੇ ਸਕੂਲ ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਕੀਤੀ। ਇਸ ਦੌਰਾਨ ਕ੍ਰੀਏਟਰ ਟੀਮ ਨੇ ਐਕਸਪਲੋਰਰ ਨੂੰ ਹਰਾਇਆ। ਇਨੇਵੇਟਰ ਹਾਊਸ ਦੀ ਟੀਮ ਨੇ ਪਾਇਨੀਅਰ ਨੂੰ ਹਰਾਇਆ। ਫਾਈਨਲ ਵਿੱਚ ਕ੍ਰੀਏਟਰ ਹਾਊਸ ਦੀ ਟੀਮ ਨੇ ਪਹਿਲਾ ਤੇ ਇਨੋਵੇਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਪ੍ਰਿੰਸੀਪਲ ਆਸ਼ਿਮਾ ਬੱਤਰਾ ਤੇ ਕੋਆਰਡੀਨੇਟਰ ਸੰਗੀਤਾ ਕੰਬੋਜ ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਗੋਲਡ ਤੇ ਚਾਂਦੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਤੀਯੋਗਤਾ ਵਿਚ ਕੋਚ ਦੀ ਭੂਮਿਕਾ ਸਪੋਰਟਸ ਕੋਚ ਰੋਹਿਤ ਸ਼ਰਮਾ ਤੇ ਸਿਮਰਜੀਤ ਨੇ ਨਿਭਾਈ। ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਸ਼ਣੂ ਭਗਵਾਨ ਗੁਪਤਾ ਨੇ ਵਿਦਿਆਰਥੀਆਂ ਦੀ ਨਿਰੰਤਰ ਤਰੱਕੀ ਦੀ ਕਾਮਨਾ ਕੀਤੀ। ਸਕੂਲ ਮੈਨੇਜਰ ਰਾਮ ਲਾਲ ਬਾਂਸਲ, ਮਹਿੰਦਰ ਕਾਂਸਲ ਤੇ ਕੁਲਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਇਕ ਉਜਵਲ ਭਾਰਤ ਦਾ ਉਜਵਲ ਭਵਿੱਖ ਦੱਸਿਆ ਤੇ ਉਨ੍ਹਾਂ ਨੂੰ ਜੀਵਨ ਵਿੱਚ ਸਦਾ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੂਜਾ, ਰਜਨੀ, ਸ਼ਵੇਤਾ, ਨਿਧੀ ਨਿਸ਼ਾ, ਸਵੀਟੀ, ਰੂਬਲ ਮੌਜੂਦ ਸਨ।