ਮਨਰਾਜ-11 ਟੀਮ ਨੇ ਫੁਟਬਾਲ ਟੂਰਨਾਮੈਂਟ ਜਿੱਤਿਆ
04:40 AM May 05, 2025 IST
ਪੱਤਰ ਪ੍ਰੇਰਕ
ਯਮੁਨਾ ਨਗਰ, 4 ਮਈ
ਇੱਥੇ ਦੁਸਹਿਰਾ ਗਰਾਊਂਡ ਫੁਟਬਾਲ ਕਲੱਬ ਵੱਲੋਂ ਦੁਸਹਿਰਾ ਮੈਦਾਨ ਵਿੱਚ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਪ੍ਰਤੀਯੋਗਤਾ ਵਿੱਚ ਅੰਡਰ- 14 ਅਤੇ ਅੰਡਰ- 16 ਵਰਗ ਦੀਆਂ 6 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੈਚ ਮਨਰਾਜ-11 ਅਤੇ ਰਿਯਾਂਸ਼- 11 ਵਿਚਕਾਰ ਖੇਡਿਆ ਗਿਆ। ਇਸ ਵਿੱਚ ਮਨਰਾਜ 11 ਟੀਮ ਨੇ ਜਿੱਤ ਪ੍ਰਾਪਤ ਕੀਤੀ । ਦੁਸਹਿਰਾ ਗਰਾਊਂਡ ਫੁਟਬਾਲ ਕਲੱਬ ਦੇ ਪ੍ਰਧਾਨ ਸੰਜੀਵ ਦੱਤਾ ਨੇ ਦੱਸਿਆ ਕਿ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਸੁਰੇਂਦਰ ਮੋਹਨ ਸਮਾਗਮ ਵਿੱਚ ਮੁੱਖ ਮਹਿਮਾਨ ਸਨ, ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡ ਕੇ ਸਨਮਾਨਤ ਕੀਤਾ। ਇਸ ਮੌਕੇ ਗੋਲਡੀ ਸਿੱਬਲ, ਸੰਤ ਪ੍ਰਸਾਦ, ਮੋਹਨ ਲਾਲ ਅਤੇ ਦੁਸਹਿਰਾ ਗਰਾਊਂਡ ਫੁੱਟਬਾਲ ਕਲੱਬ ਦੇ ਕੋਚ ਸੁਰੇਸ਼ ਕੁਮਾਰ ਵੀ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ। ਇਸ ਮੌਕੇ ਪ੍ਰਬੰਧਕਾਂ ਨੇ ਆਖਿਆ ਕਿ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਖਿਡਾਰੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਣ।
Advertisement
Advertisement