ਲੋੜਵੰਦਾਂ ਨੂੰ ਮਿਲ ਰਿਹਾ ਅੰਤੋਦਿਆ ਨੀਤੀ ਦਾ ਲਾਭ: ਸੁਮਨ ਸੈਣੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਮਈ
ਹਰਿਆਣਾ ਬਾਲ ਭਲਾਈ ਵਿਕਾਸ ਵਿਭਾਗ ਦੀ ਉਪ ਪ੍ਰਧਾਨ ਸੁਮਨ ਸੈਣੀ ਨੇ ਕਿਹਾ ਹੈ ਕਿ ਲਾਡਵਾ ਵਿਧਾਨ ਸਭਾ ਦੇ ਵਿਧਾਇਕ ਤੇ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੰਤੋਦਿਆ ਨੀਤੀ ਦੇ ਤਹਿਤ ਸੂਬੇ ਵਿਚ ਯੋਜਨਾਵਾਂ ਲਾਗੂ ਕਰ ਰਹੇ ਹਨ। ਇਨ੍ਹਾਂ ਯੋਜਨਾਵਾਂ ਰਾਹੀਂ ਸੂਬੇ ਦੇ ਲੋੜਵੰਦਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਾ ਦਫਤਰ ਲਾਡਵਾ ਦੇ ਲੋਕਾਂ ਦੇ ਨਾਲ ਨਾਲ ਪੂਰੇ ਸੂਬੇ ਲਈ 24 ਘੰਟੇ ਖੁੱਲ੍ਹਾ ਹੈ। ਸੁਮਨ ਸੈਣੀ ਹਰਿਆਣਾ ਬਾਲ ਭਲਾਈ ਵਿਕਾਸ ਵਿਭਾਗ ਦੇ ਉਪ ਪ੍ਰਧਾਨ ਰੋਟਰੀ ਪ੍ਰਧਾਨ ਲਾਡਵਾ ਨਰੇਸ਼ ਗਰਗ ਦੇ ਘਰ ਉਨ੍ਹਾਂ ਦੇ ਪੁੱਤਰ ਮਾਨਵ ਗਰਗ ਤੇ ਨੂੰਹ ਆਂਚਲ ਗਰਗ ਨੂੰ ਵਿਆਹ ਸਮਾਰੋਹ ਦੀ ਵਧਾਈ ਤੇ ਅਸ਼ੀਰਵਾਦ ਦੇਣ ਲਈ ਆਏ ਸਨ।
ਉਨ੍ਹਾਂ ਕਿਹਾ ਕਿ ਲਾਡਵਾ ਵਿਧਾਨ ਸਭਾ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਜਿਸ ਲਈ ਸਾਰੇ ਵਿਭਾਗ ਆਪਣੇ ਆਪਣੇ ਕੰਮਾਂ ਲਈ ਯੋਜਨਾਵਾਂ ਬਣਾ ਰਹੇ ਹਨ ਤੇ ਉਨ੍ਹਾਂ ’ਤੇ ਕੰਮ ਕਰ ਰਹੇ ਹਨ। ਜਦੋਂ ਇਹ ਸਾਰੇ ਵਿਕਾਸ ਕਾਰਜ ਪੂਰੇ ਹੋ ਜਾਣਗੇ ਤਾਂ ਲਾਡਵਾ ਵਿਧਾਨ ਸਭਾ ਦੀ ਸੂਬੇ ਵਿੱਚ ਵੱਖਰੀ ਪਛਾਣ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ‘ਸਬ ਕਾ ਸਾਥ ਸਬ ਕਾ ਵਿਕਾਸ’ ਦੀ ਨੀਤੀ ’ਤੇ ਚਲਦਿਆਂ ਸਾਰੇ ਹਲਕਿਆਂ ਵਿਚ ਬਰਾਬਰ ਵਿਕਾਸ ਕਰਵਾ ਰਹੀ ਹੈ। ਇਸ ਮੌਕੇ ਟ੍ਰਿਪਲ ਇੰਜਣ ਸਰਕਾਰ ਸੂਬੇ ਵਿਚ ਤਿੰਨ ਗੁਣਾ ਗਤੀ ਨਾਲ ਵਿਕਾਸ ਕਰਵਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼ਾਕਸ਼ੀ ਖੁਰਾਣਾ, ਲਾਡਵਾ ਮੰਡਲ ਭਾਜਪਾ ਪ੍ਰਧਾਨ ਸ਼ਿਵ ਗੁਪਤਾ, ਗੁੱਡਾ ਮੰਡਲ ਪ੍ਰਧਾਨ ਨਰਿੰਦਰ ਦਬਖੇੜਾ ਮੌਜੂਦ ਸਨ।