ਲੋਕਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਰਹੇ ਨੇ ‘ਆਪ’ ਆਗੂ: ਗਿੱਲ ਬੇਰਕਲਾਂ
06:55 AM Apr 11, 2025 IST
ਨਿੱਜੀ ਪੱਤਰ ਪ੍ਰੇਰਕ
ਮਲੌਦ, 10 ਅਪਰੈਲ
ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸਮਿਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਅੱਜ ਇਥੇ ਕਿਹਾ ਕਿ ‘ਆਪ’ ਦੇ ਹਲਕਾ ਵਿਧਾਇਕ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਖ਼ਿਲਾਫ ਜ਼ਮੀਨ ’ਤੇ ਕਬਜ਼ਾ ਕਰਨ ਵੇਲੇ ਸਾਥੀਆਂ ਸਣੇ ਹਵਾਈ ਫਾਇਰ ਕਰਨ ਦਾ ਕੇਸ ਕਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕਾ ਵਿਧਾਇਕ ਲੋਕਾਂ ਨੂੰ ਦੱਸਣ ਕਿ ‘ਆਪ’ ਦੇ ਲੀਡਰ ਕਿਉਂ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬ ਰਹੇ ਹਨ, ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਬੇਰਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੈ, ਜਿਥੇ ਹਰ ਰੋਜ ਮੰਦਭਾਗੀ ਘਟਨਾ ਵਾਪਰ ਰਹੀਆਂ ਹਨ।
Advertisement
Advertisement