ਮੋਟਰਸਾਈਕਲ ਸਵਾਰਾਂ ਵੱਲੋਂ ਨੌਜਵਾਨ ’ਤੇ ਹਮਲਾ
05:34 AM Mar 30, 2025 IST
ਪੱਤਰ ਪ੍ਰੇਰਕ
ਰਤੀਆ, 29 ਮਾਰਚ
ਮੋਟਰਸਾਇਕਲ ਸਵਾਰ 3 ਨੌਜਵਾਨਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸ ’ਤੇ ਕਾਪਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਜਖ਼ਮੀ ਹੋਏ ਸਮੈਨ ਵਾਸੀ ਅਲੀਨਬਾਜ ਦੀ ਸ਼ਿਕਾਇਤ ਤੇ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਲੀਨਬਾਜ ਨੇ ਦੱਸਿਆ ਕਿ ਉਹ ਰਤੀਆ ਵਿਚ ਸਟਾਲ ਦਾ ਕੰਮ ਕਰਦਾ ਹੈ। ਬੀਤੀ ਸ਼ਾਮ ਜਦੋਂ ਉਹ ਆਪਣੇ ਕੰਮ ਤੋਂ ਫਾਰਗ ਹੋ ਕੇ ਆਪਣੇ ਪਿੰਡ ਸਮੈਨ ਜਾਣ ਲਈ ਟੋਹਾਣਾ ਬਾਈਪਾਸ ’ਤੇ ਪੈਦਲ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਪਿੱਛੋਂ ਕਾਲੇ ਰੰਗ ਦੇ ਮੋਟਰਸਾਇਕਲ ’ਤੇ 3 ਲੜਕੇ ਆ ਗਏ ਅਤੇ ਆਉਂਦੇ ਹੀ ਇਨ੍ਹਾਂ ਲੋਕਾਂ ਨੇ ਆਪਣੇ ਹੱਥਾਂ ਵਿਚ ਲਏ ਹੋਏ ਕਾਪੇ ਨਾਲ ਉਸ ’ਤੇ ਧਾਵਾ ਬੋਲ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਤਿੰਨੇ ਨੌਜਵਾਨਾਂ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਰੌਲਾ ਪਾਉਣ ’ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਹ ਅਗਰੋਹਾ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹੈ।
Advertisement
Advertisement