ਮੈਰੀਟੋਰੀਅਸ ਸਕੂਲ ਘਾਬਦਾਂ ਦੇ 15 ਵਿਦਿਆਰਥੀਆਂ ਨੇ ਜੇਈਈ ਪ੍ਰੀਖਿਆ ਵਿੱਚ ਮਾਰੀ ਬਾਜ਼ੀ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 21 ਅਪਰੈਲ
ਜੇਈਈ ਪ੍ਰੀਖਿਆ ਦੇ ਹਾਲ ਹੀ ਵਿਚ ਐਲਾਨੇ ਨਤੀਜੇ ਵਿੱਚ ਮੈਰੀਟੋਰੀਅਸ ਸਕੂਲ ਘਾਬਦਾਂ ਸੰਗਰੂਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਰਜੋਤ ਕੌਰ ਨੇ ਦੱਸਿਆ ਕਿ ਪੇਪਰ ਪਾਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਲਖਵਿੰਦਰ ਸਿੰਘ, ਸਿਮਰਨ ਨਿਰਵਲ, ਸ਼ੈਮਲਪ੍ਰੀਤ ਸਿੰਘ, ਜਸ਼ਨਪ੍ਰੀਤ ਕੌਰ, ਦਿਵਿਆ ਜੋਤੀ, ਜਸਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਰਾਜਵੀਰ ਸਿੰਘ, ਅਵਨੀਤ ਸਿੰਘ, ਵਤਨਵੀਰ ਸਿੰਘ, ਲਖਵੀਰ ਸਿੰਘ, ਮਹਿਕਦੀਪ ਕੌਰ, ਨਵਦੀਪ ਕੌਰ ਅਤੇ ਹਰਜੋਤ ਸਿੰਘ ਸ਼ਾਮਿਲ ਹਨ। ਇਹ ਨਤੀਜਾ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਸਾਹਮਣੇ ਆਇਆ ਹੈ। ਇਸ ਦੌਰਾਨ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 10 ਮੈਰੀਟੋਰੀਅਸ ਸਕੂਲ ਹਨ ਜਿਨ੍ਹਾਂ ਵਿੱਚੋਂ ਇੱਕ ਮੈਰੀਟੋਰੀਅਸ ਸਕੂਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਬਦਾਂ ਵਿਚ ਪੀਜੀਆਈ ਨਜ਼ਦੀਕ ਹੈ। ਇਨ੍ਹਾਂ ਸਕੂਲਾਂ ਦਾ ਮਕਸਦ ਗਰੀਬ ਪਰਿਵਾਰਾਂ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ। ਜੇਈਈ ਦੇ ਚੰਗੇ ਨਤੀਜੇ ਕਾਰਨ ਪੂਰੇ ਸਟਾਫ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ। ਅਧਿਆਪਕਾਂ ਨੇ ਦੱਸਿਆ ਕਿ ਅਗਲੀ ਵਾਰ ਤੋਂ ਇਹ ਨਤੀਜੇ ਇਸ ਸਾਲ ਨਾਲੋਂ ਹੋਰ ਵੀ ਜਿਆਦਾ ਬਿਹਤਰ ਬਣਾਉਣ ਲਈ ਵਚਨਬੱਧ ਹਨ। ਅਧਿਆਪਕਾਂ ਨੇ ਇਸ ਦੀ ਤਿਆਰੀ 1 ਅਪ੍ਰੈਲ ਤੋਂ ਹੀ ਸ਼ੁਰੂ ਕਰ ਦਿੱਤੀ ਹੈ।