ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ
05:01 AM Mar 24, 2025 IST
ਕਪੂਰਥਲਾ: ਸ਼ਹੀਦ ਭਗਤ ਸਿੰਘ ਦੇ 95ਵੇਂ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਸਮੁੱਚੇ ਸਟਾਫ਼ ਵੱਲੋਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਲੱਗੇ ਖ਼ੂਨ ਦਾਨ ਅਤੇ ਮੈਡੀਕਲ ਕੈਂਪ ਮੌਕੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਦੀਪਕ ਬਾਲੀ ਸਲਾਹਕਾਰ, ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਾਲੀ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ’ਚ ਲੋਕਾਂ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਮੰਗ ਹੈ। ਭਾਸ਼ਾ ਅਫ਼ਸਰ ਵਲੋਂ ਦੀਪਕ ਬਾਲੀ ਤੇ ਪ੍ਰੋ. ਪਰੂਥੀ ਦਾ ਮਹਾਨ ਕੋਸ਼ ਨਾਲ ਸਨਮਾਨ ਕੀਤਾ ਗਿਆ। ਪੁਸਤਕ ਪ੍ਰਦਰਸ਼ਨੀ ’ਚ ਗੁਰਪਾਲ ਸਿੰਘ ਇੰਡੀਅਨ ਜੁਆਇੰਟ ਸਕੱਤਰ, ਡਾ. ਹਰਭਜਨ ਸਿੰਘ, ਪ੍ਰੋਮਿਲਾ ਅਰੋੜਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ। -ਪੱਤਰ ਪ੍ਰੇਰਕ
Advertisement
Advertisement
Advertisement