ਬੱਲੀਆਂ ਚੁਗਣ ਗਈ ਬਿਰਧ ਦੀ ਸੜਕ ਹਾਦਸੇ ’ਚ ਮੌਤ
05:55 AM Apr 23, 2025 IST
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 22 ਅਪਰੈਲ
ਥਾਣਾ ਸਦਰ ਰਾਏਕੋਟ ਅਧੀਨ ਪਿੰਡ ਬਿੰਜਲ ਦੇ ਬੱਸ ਅੱਡੇ ਲਾਗੇ ਇੱਕ ਵਾਹਨ ਦੀ ਟੱਕਰ ਕਾਰਨ 52 ਸਾਲਾ ਮਜ਼ਦੂਰ ਔਰਤ ਚੰਨੋ ਦੇਵੀ ਦੀ ਮੌਤ ਹੋ ਗਈ। ਚੰਨੋ ਦੇਵੀ ਦੇ ਪੁੱਤਰ ਸ਼ੋਸ਼ੇ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਰਾਏਕੋਟ ਪੁਲੀਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਸ਼ੋਸ਼ੇ ਲਾਲ ਦੇ ਪਰਿਵਾਰਕ ਮੈਂਬਰ ਕਣਕ ਦੀ ਵਾਢੀ ਦੌਰਾਨ ਬੱਲੀਆਂ ਚੁਗਣ ਲਈ ਸੜਕ ਦੇ ਕਿਨਾਰੇ ਖੜ੍ਹੇ ਸਨ ਕਿ ਅਚਾਨਕ ਇਕ ਵਾਹਨ ਚੰਨੋ ਦੇਵੀ (52 ਸਾਲ) ਨੂੰ ਟੱਕਰ ਮਾਰ ਕੇ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਫ਼ਸਰ ਥਾਣੇਦਾਰ ਪਰਮਜੀਤ ਸਿੰਘ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Advertisement
Advertisement