ਬੱਚਿਆਂ ਦੀਆਂ ਟੀਕਾਕਰਨ ਰਿਪੋਰਟਾਂ ਦੀ ਜਾਂਚ ਦੇ ਨਿਰਦੇਸ਼
03:48 AM May 02, 2025 IST
ਸ਼ਾਹਬਾਦ ਮਾਰਕੰਡਾ: ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਪਹਿਲੀ ਜਮਾਤ ਵਿਚ ਆਉਣ ਵਾਲੇ ਸਾਰੇ ਬੱਚਿਆਂ ਦੀਆਂ ਟੀਕਾਕਰਨ ਰਿਪੋਰਟਾਂ ਦੀ ਜਾਂਚ ਕਰੇ ਤੇ ਜੇਕਰ ਕੋਈ ਬੱਚਾ ਟੀਕਾਕਰਨ ਤੋਂ ਖੁੰਝ ਗਿਆ ਹੈ ਤਾਂ ਉਸ ਦੀ ਰਿਪੋਰਟ ਸਿਹਤ ਵਿਭਾਗ ਨੂੰ ਦਿੱਤੀ ਜਾਏ ਤੇ ਟੀਕਾਕਰਨ ਯਕੀਨੀ ਬਣਾਇਆ ਜਾਏ। ਮਿਨੀ ਸਕਤਰੇਤ ਦੇ ਆਡੀਟੋਰੀਅਮ ਵਿਚ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ’ਚ ਉਨ੍ਹਾਂ ਨੇ ਸਿਹਤ ਵਿਭਾਗ ਦੀ ਟੀਕਾਰਕਨ ਮੁਹਿੰਮ ਨੂੰ ਸਫਲ ਬਨਾਉਣ ਲਈ ਕਿਰਤ ਵਿਭਾਗ ਨੂੰ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇੱਟਾਂ ਦੇ ਭੱਠਿਆਂ ਤੇ ਡਿਊਟੀ ਲਾਉਣ ਲਈ ਵੀ ਆਖਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਇਕ ਬੱਚੀ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਵੀ ਪਿਆਈਆਂ। ਉਨ੍ਹਾਂ ਨੇ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਵੀ ਕੀਤੀ। -ਪੱਤਰ ਪ੍ਰੇਰਕ
Advertisement
Advertisement