ਫਿੱਟ ਇੰਡੀਆ ਮੁਹਿੰਮ ਸਬੰਧੀ ਸਾਈਕਲ ਰੈਲੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਪਰੈਲ
ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਇੱਥੇ ਆਰਡਬਲਿਊਏ ਗਰੀਨ ਸਿਟੀ ਸੈਕਟਰ 9 ਵਿਚ ਭਾਰਤ ਖੇਡ ਅਥਾਰਟੀ ਵੱਲੋਂ ਫਿੱਟ ਇੰਡੀਆ ਫਿਟਨੈਸ ਅਭਿਆਨ ਤਹਿਤ ਕਰਵਾਏ ਸਮਾਗਮ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਡੀਐੱਸਓ ਮਨੋਜ ਕੁਮਾਰ ਨੇ ਡੀਆਈਪੀਆਰਓ ਡਾ. ਨਰਿੰਦਰ ਸਿੰਘ, ਸਾਈ ਦੇ ਮੁੱਖ ਕੋਚ ਕੁਲਦੀਪ ਸਿੰਘ ਵੜੈਚ ਨੇ ਫਿੱਟ ਇੰਡੀਆ ਫਿਟਨੈਸ ਅਭਿਆਨ ਦੇ ਤਹਿਤ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਰੈਲੀ ਵਿੱਚ ਲੋਟਸ ਗਰੀਨ ਸਿਟੀ ਦੇ 40 ਨਾਗਰਿਕਾਂ ਨੇ ਹਿੱਸਾ ਲਿਆ। ਸਾਈਕਲ ਰੈਲੀ ਲੋਟਸ ਗਰੀਨ ਸਿਟੀ ਤੋਂ ਚਲ ਕੇ ਆਸ ਪਾਸ ਦੇ ਖੇਤਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿੱਟ ਇੰਡੀਆ ਮੁਹਿੰਮ ਤੇ ਮੁੱਖ ਮੰਤਰੀ ਨਾਇਬ ਸਿੰਘ ਦੇ ਨਸ਼ਾ ਮੁਕਤ ਹਰਿਆਣਾ ਦਾ ਸੁਨੇਹਾ ਵੀ ਦਿੱਤਾ। ਲੋਟਸ ਗਰੀਨ ਸਿਟੀ ਸੈਕਟਰ 9 ਆਰਡਬਲਿਊਏ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਭਾਰਤੀ ਖੇਡ ਅਥਾਰਟੀ ਕੁਰੂਕਸ਼ੇਤਰ ਦਾ ਧੰਨਵਾਦ ਕੀਤਾ। ਸਾਈ ਦੇ ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਕਿਹਾ ਕਿ ਭਾਰਤੀ ਖੇਡ ਅਥਾਰਟੀ ਵੱਲੋਂ ਫਿੱਟ ਇੰਡੀਆ ਵੱਲੋਂ ਹਰ ਵਰਗ ਨੂੰ ਇਸ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਈ ਦੇ ਸੀਨੀਅਰ ਕੋਚ ਕੁਲਦੀਪ ਸਿੰਘ ਵੜੈਚ, ਸੇਵਾਮੁਕਤ ਕੋਚ ਗੁਰਵਿੰਦਰ ਸਿੰਘ ਨੇ ਵੀ ਵਿਚਾਰ ਪ੍ਰਗਟਾਏ। ਲੋਟਸ ਸਿਟੀ ਦੇ ਸਾਬਕਾ ਪ੍ਰਧਾਨ ਰਾਮ ਮੂਰਤੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀਐੱਸਓ ਯਸ਼ਵੀਰ ਸਿੰਘ, ਹਾਕੀ ਕੋਚ ਨਰਿੰਦਰ ਠਾਕੁਰ, ਸਾਈਕਲਿੰਗ ਕੋਚ ਕਮਲ, ਸਮਾਜ ਸੇਵੀ ਜੈਲਦਾਰ, ਬਲਰਾਜ ਗਰੇਵਾਲ, ਵਿਨੋਦ ਗਰਗ, ਨਰੇਸ਼ ਸੈਣੀ, ਵਕੀਲ ਅਮਨ ਜੈਲਦਾਰ, ਅਮਿਤ ਚੌਪੜਾ, ਮਾਸਟਰ ਰਾਜੇਸ਼ ਕੁਮਾਰ, ਸਬ ਇੰਸਪੈਕਟਰ ਦਿਲਬਾਗ ਸਿੰਘ ਮੌਜੂਦ ਸਨ।