ਬਾਲ ਵਿਆਹ ਖ਼ਿਲਾਫ਼ ਜਾਗਰੂਕਤਾ ਰੈਲੀ
04:41 AM Apr 24, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਅਪਰੈਲ
ਆਂਗਣਵਾੜੀ ਕੇਂਦਰ ਬਾਬੈਨ ਵਿਚ ਵਿਚ ਅੱਜ ਬਾਲ ਵਿਆਹ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਸਮਾਜ ਨੂੰ ਬਾਲ ਵਿਆਹ ਦੀ ਬੁਰੀ ਪ੍ਰਥਾ ਤੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਾਉਣਾ ਸੀ ਤੇ ਇਸ ਦੇ ਖਾਤਮੇ ਲਈ ਜ਼ਰੂਰੀ ਜਾਣਕਾਰੀ ਦੇਣਾ ਸੀ। ਇਸ ਮੌਕੇ ਸਵਿਤਾ ਰਾਣੀ ਨੇ ਬਾਲ ਵਿਆਹ ਦੇ ਸਮਾਜਿਕ ,ਸਰੀਰਕ ਤੇ ਮਾਨਸਿਕ ਪ੍ਰਭਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਲ ਵਿਆਹ ਕਾਨੂੰਨੀ ਅਪਰਾਧ ਹੈ ਤੇ ਇਸ ਤੋਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਚਲੇ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦੇਣ ਤੇ ਸਮੇਂ ਤੋਂ ਪਹਿਲਾਂ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿਚ ਨਾ ਬੰਨ੍ਹਣ। ਪ੍ਰੋਗਰਾਮ ਵਿਚ ਆਂਗਨਵਾੜੀ ਸੁਪਰਵਾਈਜਰ ਨੇਹਾ ਰਾਣੀ ਨੇ ਵੀ ਬਾਲ ਵਿਆਹ ਦੇ ਮਾੜੇ ਨਤੀਜਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ। ਇਸ ਮੌਕੇ ਆਂਗਣ ਵਾੜੀ ਵਰਕਰ ਹੇਮਾ ਦੂਆ, ਦਰਸ਼ਨੀ ਦੇਵੀ, ਸ਼ਿੰਦਰੋ ਦੇਵੀ, ਮਮਤਾ ਰਾਣੀ ਕਮਲੇਸ਼ ਤੇ ਮਹਿਲਾ ਪੰਚ ਪਰਵੀਤਾ ਮੌਜੂਦ ਸਨ।
Advertisement
Advertisement