ਪੌਦੇ ਲਗਾਉਣ ਅਤੇ ਪਾਣੀ ਬਚਾਉਣ ਲਈ ਜਾਗਰੂਕਤਾ ਰੈਲੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿਚ ਧਰਤੀ ਦਿਵਸ ਪੰਦਰਵਾੜੇ ਤਹਿਤ ਪੌਦੇ ਲਗਾਉਣ ਤੇ ਪਾਣੀ ਬਚਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੰਨਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰੈਲੀ ਵਿੱਚ ਹਿੱਸਾ ਲਿਆ ਅਤੇ ਧਰਤੀ ਬਚਾਓ, ਪੌਦੇ ਲਗਾਓ ,ਪਾਣੀ ਬਚਾਓ ਦੇ ਨਾਅਰੇ ਲਗਾਏ ਗਏ। ਰੈਲੀ ਸਕੂਲ ਵਿੱਚੋਂ ਸ਼ੁਰੂ ਹੋ ਕੇ ਬਾਬੈਨ ਦੇ ਬਾਜ਼ਾਰਾਂ ਵਿੱਚ ਲੰਘਦੀ ਹੋਈ ਪਿੰਡ ਨਖਰੋਜਪੁਰ ਪੁੱਜੀ। ਜਿਥੇ ਬਚਿੱਆਂ ਨੇ ਪਿੰਡ ਵਾਸੀਆਂ ਨਾਲ ਧਰਤੀ ਬਚਾਓ, ਜ਼ਿੰਦਗੀ ਬਚਾਓ ਦੇ ਨਾਅਰੇ ਲਗਾਏ ਤੇ ਲੋਕਾਂ ਨੂੰ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਾਗਰੂਕ ਕੀਤਾ। ਪ੍ਰਿੰਸੀਪਲ ਸੁਨੀਤਾ ਖੰਨਾ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਧਰਤੀ ਨੂੰ ਹਰਾ ਭਰਾ ਰੱਖਣ ਤੇ ਮਨੁੱਖੀ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਨਾਲ ਸਾਨੂੰ ਪਾਣੀ ਦੀ ਬੱਚਤ ਕਰਨੀ ਹੋਵੇਗੀ। ਪਿੰਡ ਦੇ ਕੁਲਦੀਪ ਸਿੰਘ ਦੇ ਪਰਿਵਾਰ ਨੇ ਬੱਚਿਆਂ ਤੇ ਅਧਿਆਪਕਾਂ ਦਾ ਸਵਾਗਤ ਕੀਤਾ। ਰੈਲੀ ਦੌਰਾਨ ਵਿਦਿਆਰਥੀਆਂ ਨੇ ਅਕਾਸ਼ ਗੁੰਜਾਊ ਨਆਰੇ ਲਗਾਏ। ਰੈਲੀ ਮੁੜ ਸਕੂਲ ਵਿੱਚ ਵਾਪਸ ਆ ਕੇ ਸਮਾਪਤ ਹੋਈ। ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਦੀ ਪਿੱਠ ਥਪਥਪਾਈ ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।