ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਅੱਜ ਟੈਰੀ ਪਬਲਿਕ ਸਕੂਲ ਪਿੰਡ ਬਾਰਨਾ ਦੇ ਮੈਦਾਨ ਵਿਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਤਿਭਾ ਖੋਜ ਸਮਾਗਮ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਕੂਲ ਦੇ ਅਕਾਦਮਿਕ ਮਾਹੌਲ ਵਿਚ ਆਪਣੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਸੁਨਹਿਰਾ ਮੌਕਾ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਡਾ. ਵੀਰੇਂਦਰ ਗੋਇਲ ,ਆਰਕੀਟੈਕਟ ਮੈਡਮ ਗਰਿਮਾ ਗੋਇਲ, ਪ੍ਰਿੰਸੀਪਲ ਗੀਤਾ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀ ਪਵਨ ਸ਼ਰਮਾ ਹਾਜ਼ਰ ਸਨ। ਇਨ੍ਹਾਂ ਪ੍ਰਤਿਭਾ ਖੋਜ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਨਾਚ, ਨਾਟਕ,ਮਿਮਿਕਰੀ, ਗਾਇਕੀ, ਅਦਾਕਾਰੀ ,ਕਵਿਤਾ ਪਾਠ, ਜਾਦੂਈ ਚਾਲਾਂ, ਸੰਗੀਤਕ ਸਾਜ ਵਜਾਉਣ ਤੇ ਕਾਮੇਡੀ ਪੇਸ਼ਕਾਰੀਆਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਨਿਰਣਾਇਕ ਮੰਡਲ ਦੀ ਭੂਮਿਕਾ ਮਿਸ ਖੁਸ਼ੀ ਤੇ ਪ੍ਰੇਮਲਤਾ ਸ਼ਰਮਾ ਨੇ ਨਿਭਾਈ। ਇਸ ਮੌਕੇ ਸਕੂਲ ਦੇ ਮੀਤ ਪ੍ਰਧਾਨ ਡਾ. ਵੀਰੇਂਦਰ ਗੋਇਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ, ਲੀਡਰਸ਼ਿਪ ਹੁਨਰ ਤੇ ਸ਼ਖਸ਼ੀਅਤ ਦਾ ਵਿਕਾਸ ਕਰਦੇ ਹਨ। ਪ੍ਰਿੰਸੀਪਲ ਗੀਤਾ ਸਿੰਘ ਨੇ ਆਪਣੇ ਸੰਦੇਸ਼ ਵਿਚ ਸਹਿ ਪਾਠਕ੍ਰਮ ਗਤੀਵਿਧੀਆਂ ਦੀ ਮਹੱਤਤਾ ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਨਿਰੰਤਰ ਸਵੈ ਵਿਕਾਸ ਲਈ ਪ੍ਰੇਰਿਤ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਵੰਡੇ ਗਏ। ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੇ ਪ੍ਰਬੰਧਕਾਂ ਨੂੰ ਮੰਤਰ ਮੁਗਧ ਕੀਤਾ। ਸਕੂਲ ਦਾ ਇਹ ਨਵੀਨਤਾਕਾਰੀ ਯਤਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਲ ਇਕ ਮਹੱਤਵਪੂਰਨ ਪਹਿਲਕਦਮੀ ਸਾਬਤ ਹੋਇਆ।