ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਰੀਦਕੋਟ ’ਚ 850 ਕਰੋੜ ਦੀ ਲਾਗਤ ਨਾਲ ਬਣੇਗੀ ਰਿੰਗ ਰੋਡ

05:35 AM Feb 03, 2025 IST
featuredImage featuredImage
ਫਰੀਦਕੋਟ ’ਚ ਬਣਨ ਵਾਲੇ ਰਿੰਗ ਰੋਡ ਦੇ ਨਕਸ਼ੇ ਦੀ ਝਲਕ।

ਜਸਵੰਤ ਜੱਸ
ਫਰੀਦਕੋਟ, 2 ਫਰਵਰੀ

Advertisement

ਫਰੀਦਕੋਟ ਸ਼ਹਿਰ ਲਈ 850 ਕਰੋੜ ਰੁਪਏ ਦੀ ਲਾਗਤ ਨਾਲ 22 ਕਿਲੋਮੀਟਰ ਲੰਬੀ ਰਿੰਗ ਰੋਡ ਬਣਨ ਜਾ ਰਹੀ ਹੈ। ਪਿਛਲੇ ਕਰੀਬ ਇੱਕ ਸਾਲ ਤੋਂ ਇਸ ਰੰਗ ਰੋਡ ਬਾਰੇ ਸਰਵੇ ਹੋਇਆ ਸੀ ਪ੍ਰੰਤੂ ਬਾਅਦ ਵਿੱਚ ਡਰੇਨ ਅਤੇ ਨਹਿਰੀ ਵਿਭਾਗ ਨੇ ਸੜਕ ਬਣਾਉਣ ਲਈ ਲੋੜੀਂਦੀ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਰਿੰਗ ਰੋਡ ਲਈ ਲੋੜੀਂਦੀ ਜ਼ਮੀਨ ਐਕੁਆਇਰ ਕਰਨ ਦੇ ਫੈਸਲੇ ਨੂੰ ਵੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਮਾਮਲਾ ਵਿਧਾਨ ਸਭਾ ਵਿੱਚ ਉੱਠਣ ਤੋਂ ਬਾਅਦ ਤੇਜੀ ਫੜ ਗਿਆ ਸੀ ਅਤੇ ਹੁਣ ਇਸ ਸਬੰਧੀ ਹੋਏ ਸਰਵੇ ਦਾ ਪੰਜਾਬ ਸਰਕਾਰ ਨੇ ਬਕਾਇਦਾ ਤੌਰ ’ਤੇ ਨਕਸ਼ਾ ਜਾਰੀ ਕਰ ਦਿੱਤਾ ਹੈ। ਇਸ ਰਿੰਗ ਰੋਡ ਬਣਨ ਨਾਲ ਫਰੀਦਕੋਟ ਦੇ ਟਰੈਫਿਕ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਫਾਜ਼ਿਲਕਾ, ਅਬੋਹਰ, ਮੁਕਤਸਰ, ਸਾਦਿਕ ਤੇ ਗੰਗਾਨਗਰ ਆਦਿ ਸ਼ਹਿਰਾਂ ਵਿੱਚੋਂ ਆਉਣ ਵਾਲੇ ਟਰੈਫਿਕ ਨੂੰ ਫਰੀਦਕੋਟ ਸ਼ਹਿਰ ਵਿੱਚ ਨਹੀਂ ਵੜਨਾ ਪਵੇਗਾ ਅਤੇ ਇਹ ਰਿੰਗ ਰੋਡ ਨੈਸ਼ਨਲ ਹਾਈਵੇ ਤੱਕ ਜਾਵੇਗੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਰਿੰਗ ਰੋਡ ਲਈ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲ ਗਈਆਂ ਹਨ ਅਤੇ ਪੰਜਾਬ ਸਰਕਾਰ ਨੇ ਇਸ ਦਾ ਨਕਸ਼ਾ ਵੀ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸੜਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਮਹੀਨਿਆਂ ਵਿੱਚ ਇਸ ਸੜਕ ਦੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰੇ ਵਾਹਨ ਫਰੀਦਕੋਟ ਸ਼ਹਿਰ ਵਿੱਚੋਂ ਹੋ ਕੇ ਪਠਾਨਕੋਟ, ਅੰਮ੍ਰਿਤਸਰ ਅਤੇ ਸ੍ਰੀ ਗੰਗਾਨਗਰ ਲਈ ਗੁਜ਼ਰਦੇ ਸਨ ਜਿਸ ਕਰਕੇ ਇੱਥੇ ਟਰੈਫਿਕ ਦੀ ਵੱਡੀ ਸਮੱਸਿਆ ਆਈ ਹੋਈ ਸੀ ਪ੍ਰੰਤੂ ਇਸ ਰਿੰਗ ਰੋਡ ਦੇ ਬਣਨ ਨਾਲ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਵਿੱਚ ਵੀ ਸਹਾਈ ਹੋਵੇਗੀ। ਫਰੀਦਕੋਟ-ਫਿਰੋਜਪੁਰ ਸੜਕ ਨੂੰ ਪਹਿਲਾਂ ਹੀ ਚੌੜਾ ਕਰਨ ਦੀ ਮਨਜ਼ੂਰੀ ਮਿਲ ਚੁੱਕੀ ਹੈ।

 

Advertisement

Advertisement