ਫਰੀਦਕੋਟ ਤੋਂ ਖੋਹੇ ਮੋਟਰਸਾਈਕਲ ਸਣੇ ਕਾਬੂ
05:06 AM Feb 04, 2025 IST
ਪੱਤਰ ਪ੍ਰੇਰਕ
Advertisement
ਡੱਬਵਾਲੀ, 3 ਫਰਵਰੀ
ਡੱਬਵਾਲੀ ਪੁਲੀਸ ਦੇ ਸਪੈਸ਼ਲ ਸਟਾਫ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਫਰੀਦਕੋਟ ਤੋਂ ਖੋਹੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ ਲੱਭਾ ਵਾਸੀ ਸੋਢੀਵਾਲਾ (ਥਾਣਾ ਜ਼ੀਰਾ) ਵਜੋਂ ਹੋਈ ਹੈ। ਸਪੈਸ਼ਲ ਸਟਾਫ ਦੇ ਮੁਖੀ ਸੂਬੇ ਸਿੰਘ ਨੇ ਦੱਸਿਆ ਕਿ ਡੱਬਵਾਲੀ ਵਿੱਚ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਉਹ ਮੋਟਰਸਾਈਕਲ ਫਰੀਦਕੋਟ ਵਿੱਚੋਂ ਖੋਹ ਕੇ ਲਿਆਇਆ ਹੈ। ਸਟਾਫ਼ ਮੁਖੀ ਨੇ ਦੱਸਿਆ ਕਿ ਪੁਲੀਸ ਪੜਤਾਲ ਵਿੱਚ ਖੁਲਾਸਾ ਹੋਇਆ ਕਿ ਉਸ ਵਾਰਦਾਤ ਸਬੰਧੀ 20 ਜੁਲਾਈ 2024 ਨੂੰ ਥਾਣਾ ਸਿਟੀ ਫਰੀਦਕੋਟ ਵਿਖੇ ਆਈਪੀਸੀ ਦੀ ਬੀਐਨਐਸ ਧਾਰਾ 308 (2) ਅਤੇ 3(5) ਤਹਿਤ ਮੁਕੱਦਮਾ ਦਰਜ ਹੈ। ਮੁਲਜ਼ਮ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਸਿਟੀ ਫਰੀਦਕੋਟ ਦੇ ਹਵਾਲੇ ਕਰ ਦਿੱਤਾ ਗਿਆ ਹੈ।
Advertisement
Advertisement