ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਸਾਹਿਤਕ ਸਮਾਰੋਹ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 31 ਮਾਰਚ
ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਮੰਚ ਦੇ ਸੰਯੋਜਕ ਪ੍ਰੋਫੈਸਰ ਅਜੀਤ ਲੰਗੇਰੀ ਦੀ ਅਗਵਾਈ ਹੇਠ ਸੰਗੀਤਕ ਅਤੇ ਸਾਹਿਤਕ ਸਮਾਰੋਹ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਲਵਿੰਦਰਜੀਤ ਅਤੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਫੈਸਰ ਅਜੀਤ ਲੰਗੇਰੀ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਮਾਜ ਨੂੰ ਪਾਏ ਯੋਗਦਾਨ ਬਾਰੇ ਵਿਚਾਰ ਰੱਖੇ। ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਕਾਲਜ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਅਕਾਦਮਿਕ ਤੇ ਖੇਡਾਂ ਦੇ ਖੇਤਰ ਵਿੱਚ ਕਾਲਜ ਵੱਲੋਂ ਪਾਏ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਿਸ਼ਨਰੀ ਸੰਸਥਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ। ਖੇਡ ਪਰਮੋਟਰ ਰੋਸ਼ਨਜੀਤ ਸਿੰਘ ਪਨਾਮ ਨੇ ਫੁਟਬਾਲ ਦੇ ਖੇਤਰ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਯੋਗਦਾਨ ਬਾਰੇ ਚਰਚਾ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਜੇਬੀ ਸੇਖੋਂ ਨੇ ਖਾਲਸਾ ਕਾਲਜ ਮਾਹਿਲਪੁਰ ਤੋਂ ਪੜ੍ਹ ਕੇ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਮੌਕੇ ਗਾਇਕ ਪ੍ਰੋਫੈਸਰ ਬਲਰਾਜ ਨੇ ਸੁਰਜੀਤ ਪਾਤਰ ਸਮੇਤ ਹੋਰ ਸ਼ਾਇਰਾਂ ਦੇ ਚੋਣਵੇਂ ਕਲਾਮ ਪੇਸ਼ ਕੀਤੇ।
ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਖਾਲਸਾ ਕਾਲਜ ਮਾਹਿਲਪੁਰ ਵਲੋਂ ਵਿਸ਼ਵ ਸਮਾਜ ਨੂੰ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰੋਫੈਸਰ ਸਿਮਰ ਮਾਣਕ ਵਲੋਂ ਲਗਾਏ ਚਿੱਤਰਾਂ ਦੀ ਪ੍ਰਦਰਸ਼ਨੀ ਨੂੰ ਹਾਜ਼ਰ ਦਰਸ਼ਕਾਂ ਨੇ ਖੂਬ ਸਲਾਹਿਆ। ਮੰਚ ਸੰਚਾਲਨ ਸਾਹਿਤਕਾਰ ਬਲਜਿੰਦਰ ਮਾਨ ਨੇ ਕੀਤਾ। ਇਸ ਮੌਕੇ ਗੀਤਕਾਰ ਗੁਰਮਿੰਦਰ ਕੈਂਡੋਵਾਲ, ਸੁਖਦੇਵ ਨਡਾਲੋਂ, ਕਿਸਾਨ ਆਗੂ ਤਲਵਿੰਦਰ ਹੀਰ, ਸੁਰਿੰਦਰ ਪਾਲ ਝੱਲ, ਰੁਪਿੰਦਰਜੋਤ ਬੱਬੂ, ਚੈਂਚਲ ਸਿੰਘ ਬੈਂਸ, ਬੰਤ ਸਿੰਘ ਬੈਂਸ, ਸਰਪੰਚ ਬਲਵਿੰਦਰ ਸਿੰਘ, ਪ੍ਰੋਫੈਸਰ ਤਜਿੰਦਰ ਸਿੰਘ, ਰਘਵੀਰ ਕਲੋਆ, ਪਰਮਜੀਤ ਕਾਤਿਬ, ਵਿਜੇ ਬੰਬੇਲੀ, ਪ੍ਰਿੰਸੀਪਲ ਸੁਰਜੀਤ ਸਿੰਘ, , ਬਾਬੂ ਅਮਰਜੀਤ ਪੰਡੋਰੀ ਗੰਗਾ ਸਿੰਘ ਸਮੇਤ ਸਿੱਖਿਆ ਅਤੇ ਸਾਹਿਤ ਖੇਤਰ ਦੀਆਂ ਕਈ ਸ਼ਖਸੀਅਤਾਂ ਹਾਜ਼ਰ ਸਨ।