ਖ਼ਾਲਸਾ ਕਾਲਜ ਵਿੱਚ ‘ਨੈਸ਼ਨਲ ਸਾਇੰਸ ਡੇਅ’ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 3 ਅਪਰੈਲ
ਲਾਇਲਪੁਰ ਖ਼ਾਲਸਾ ਕਾਲਜ ਦੇ ਸਾਇੰਸ ਵਿਭਾਗ ਵੱਲੋਂ ‘ਪੰਜਾਬ ਸਟੇਟ ਕਾਂਊਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ’ ਦੇ ਸਹਿਯੋਗ ਨਾਲ ‘ਨੈਸ਼ਨਲ ਸਾਇੰਸ ਡੇਅ’ ਮਨਾਇਆ ਗਿਆ। ਇਸ ਦਾ ਵਿਸ਼ਾ: ‘ਵਿਕਸਿਤ ਭਾਰਤ ਲਈ ਵਿਗਿਆਨ ਤੇ ਖੋਜ ਵਿੱਚ ਭਾਰਤੀ ਨੌਜਵਾਨ ਨੂੰ ਗਲੋਬਲ ਲੀਡਰਸ਼ਿਪ ਲਈ ਸਸ਼ਕਤ ਕਰਨਾ’ ਸੀ। ਸਮਾਗਮ ਵਿੱਚ ਮੁੱਖ ਮਹਿਮਾਨ ਤੇ ਮੁੱਖ ਵਕਤਾ ਵਜੋਂ ਡਾ. ਅਭਿਨਵ ਪ੍ਰਤਾਪ ਸਿੰਘ, ਐਸੋਸੀਏਟ ਪ੍ਰੋਫੈਸਰ, ਡਾ. ਬੀ.ਆਰ. ਅੰਬੇਦਕਾਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਸਾਇੰਸ ਵਿਭਾਗਾਂ ਦੇ ਮੁਖੀਆਂ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਾਇੰਸ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਵਿਦਿਆਥੀਆਂ ਵਿਚਕਾਰ ਅੰਤਰ ਕਾਲਜ ਪਾਵਰ ਪੁਆਇੰਟ ਪ੍ਰੈਜੰਟੇਸ਼ਨ, ਬੈਸਟ ਆਊਟ ਆਫ ਵੇਸਟ ਤੇ ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵੀ ਕਰਵਾਏ ਗਏ। ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਐਜੂਕੇਸ਼ਨ ਕਾਲਜ ਜਲੰਧਰ, ਦੂਜਾ ਸਥਾਨ ਐੱਚ.ਐੱਮ.ਵੀ. ਕਾਲਜ ਜਲੰਧਰ ਅਤੇ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ. ਬੈਸਟ ਆਊਟ ਆਫ ਵੇਸਟ ਵਿਚ ਪਹਿਲਾ ਸਥਾਨ ਸਰਕਾਰੀ ਐਜੂਕੇਸ਼ਨ ਕਾਲਜ, ਦੂਜਾ ਸਥਾਨ ਐਚ.ਐਮ.ਵੀ. ਜਲੰਧਰ ਅਤੇ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਜਲੰਧਰ; ਪੀ.ਪੀ.ਟੀ. ਵਿੱਚ ਪਹਿਲਾ ਸਥਾਨ ਐਚ.ਐਮ.ਵੀ. ਦੂਜਾ ਸਥਾਨ ਸਰਕਾਰੀ ਕਾਲਜ ਆਫ ਐਜੂਕੇਸ਼ਨ ਆਫ ਜਲੰਧਰ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਨਰਵੀਰ ਸਿੰਘ ਕਨਵੀਨਰ ਤੇ ਮੁਖੀ ਫਿਜਿਕਸ ਵਿਭਾਗ ਨੇ ਮੁੱਖ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਵਿਕਾਸ ਕੁਮਾਰ ਅਤੇ ਵਿਦਿਆਰਥਣ ਆਸਥਾ ਤੇ ਸਵਾਤੀ ਨੇ ਕੀਤਾ।