ਲੈਮਰਿਨ ਟੈੱਕ ਸਕਿੱਲਜ਼ ’ਵਰਸਿਟੀ ਵੱਲੋਂ ਰੇਲਵੇ ਤਕਨਾਲੋਜੀ ਸਿੱਖਿਆ ਲਈ ਸਮਝੌਤਾ
ਬਹਾਦਰਜੀਤ ਸਿੰਘ
ਬਲਾਚੌਰ, 5 ਅਪਰੈਲ
ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ (ਐੱਲਟੀਐੱਸਯੂ )ਨੇ ਰੇਲਟੈੱਲ, ਭਾਰਤ ਸਰਕਾਰ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸ ਡੀਸੀ) ਨਾਲ ਇਕ ਸਮਝੌਤਾ (ਐੱਮਓਯੂ) ਕੀਤਾ ਹੈ। ਇਹ ਮੋਹਰੀ ਭਾਈਵਾਲੀ ਅਤਿ-ਆਧੁਨਿਕ ਅਕਾਦਮਿਕ ਅਤੇ ਉਦਯੋਗ-ਕੇਂਦਰਿਤ ਪ੍ਰੋਗਰਾਮਾਂ ਦੇ ਵਿਕਾਸ ਦੀ ਅਗਵਾਈ ਕਰੇਗੀ, ਜਿਸ ਵਿੱਚ ਵਿਸ਼ੇਸ਼ ਹੁਨਰ ਵਿਕਾਸ ਕੋਰਸ, ਪੋਸਟ ਗ੍ਰੈਜੂਏਟ ਡਿਪਲੋਮੇ, ਪ੍ਰਮਾਣੀਕਰਨ ਅਤੇ ਉਦਯੋਗ-ਪ੍ਰਯੋਜਿਤ ਡਿਪਲੋਮੇ ਸ਼ਾਮਲ ਹਨ, ਜੋ ਸਾਰੇ ਰੇਲਵੇ ਤਕਨਾਲੋਜੀ ਦੇ ਦੁਆਲੇ ਕੇਂਦਰਿਤ ਹਨ।
ਇਸ ਸਮਝੌਤੇ ’ਤੇ ਅਧਿਕਾਰਤ ਤੌਰ ’ਤੇ ਸੰਜੈ ਕੁਮਾਰ, ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਰੇਲਟੈੱਲ ਨਿਤਿਨ ਕਪੂਰ, ਵਾਈਸ ਪ੍ਰੈਜ਼ੀਡੈਂਟ ਅਤੇ ਮੁਖੀ, ਐਨਐਸਡੀਸੀ ਅਕੈਡਮੀ ਅਤੇ ਪ੍ਰੋ.(ਡਾ.) ਪਰਵਿੰਦਰ ਸਿੰਘ, ਵਾਈਸ ਚਾਂਸਲਰ, ਐਲਟੀਐਸਯੂ ਪੰਜਾਬ ਨੇ ਇਸ ਮਹੱਤਵਪੂਰਨ ਸਾਂਝ ਲਈ ਦਸਤਖਤ ਕੀਤੇ। ਸਮਾਗਮ ਵਿੱਚ ਪਤਵੰਤੇ ਜਿਨ੍ਹਾਂ ਵਿੱਚ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਐੱਨਐੱਸਡੀਸੀ ਅਤੇ ਐੱਨਐੱਸਡੀਸੀਆਈ, ਭਾਰਤ ਸਰਕਾਰ ਅਤੇ ਚਾਂਸਲਰ, ਐੱਲਟੀਐੱਸਯੂ ਪੰਜਾਬ, ਡਾ. ਸੁਭਾਸ਼ ਸ਼ਰਮਾ, ਸਾਬਕਾ ਮੈਂਬਰ, ਰੇਲਟੈੱਲ, ਸ੍ਰੀ ਅੰਸ਼ੁਲ ਗੁਪਤਾ, ਰੇਲਟੈੱਲ, ਵਰੁਣ ਬੱਤਰਾ, ਐੱਨਐੱਸਡੀਸੀ, ਤਿਲਕ ਰਾਜ ਸੇਠ, ਐੱਨਐੱਸਡੀਸੀ ਹਾਜ਼ਰ ਸਨ।