ਬਹੁਤਕਨੀਕੀ ਕਾਲਜ ਦਾ ਸਲਾਨਾ ਇਨਾਮ ਵੰਡ ਸਮਾਰੋਹ
ਤਲਵਾੜਾ: ਇੱਥੇ ਅਮਰਜੀਤ ਸਾਹੀ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਸਾਲਾਨਾ ਇਨਾਮ ਸਮਾਰੋਹ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਸ਼ਾਮਲ ਹੋਏ। ਵਿਦਿਆਰਥੀਆਂ ਨੇ ਰੰਗਾਰੰਗ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਦਰਸ਼ਕਾਂ ਦਾ ਮਨੋਰਜੰਨ ਕੀਤਾ। ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਾਲਜ ਦੀ ਪ੍ਰਗਤੀ ਰਿਪੋਰਟ ਪੜ੍ਹੀ। ਸਮਾਗਮ ’ਚ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਨੇ ਵਿਧਾਇਕ ਘੁੰਮਣ ਮੂਹਰੇ ਮੁੱਖ ਰਸਤੇ ਦੇ ਨਿਰਮਾਣ ਅਤੇ ਬਹੁਤਕਨੀਕੀ ਕਾਲਜ ਨਾਲ ਲੱਗਦੀ ਸਰਕਾਰੀ ਡਿਗਰੀ ਕਾਲਜ ਦੀ ਪੁਰਾਣੀ ਖਸਤਾਹਾਲ ਇਮਾਰਤ ਨੂੰ ਡਿਸਮੈਂਟਲ ਕਰਵਾਉਣ ਦੀ ਮੰਗ ਰੱਖੀ। ਵਿਧਾਇਕ ਘੁੰਮਣ ਨੇ ਕਾਲਜ ਪ੍ਰਬੰਧਕ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਲਜ ਸੰਸਥਾਪਕ ਪ੍ਰਿੰਸੀਪਲ ਨਰਿੰਦਰ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ ਧੁੰਨਾ, ਸੇਵਾਮੁਕਤ ਪ੍ਰਿੰਸੀਪਲ ਐੱਮਐੱਲ ਓਹਰੀ, ਐਸਡੀਓ ਚਤਰ ਸਿੰਘ, ਪ੍ਰਿੰਸੀਪਲ ਪਰਮਿੰਦਰਪਾਲ ਸਿੰਘ, ਸਰਪੰਚ ਧਰਮਵੀਰ ਸ਼ਰਮਾ, ਅਮਰਪਾਲ ਸਿੰਘ ਜੌਹਰ, ਕੌਂਸਲਰ ਜੋਗਿੰਦਰ ਪਾਲ ਛਿੰਦਾ ਅਤੇ ਪ੍ਰਦੀਪ ਸ਼ਰਫੀ ਤੇ ‘ਆਪ’ ਆਗੂ ਸ਼ੰਭੂ ਦੱਤ ਭੰਬੋਤਾੜ ਆਦਿ ਹਾਜ਼ਰ ਸਨ। ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਨੇ ਕੀਤਾ। -ਪੱਤਰ ਪ੍ਰੇਰਕ