ਪ੍ਰਕਾਸ਼ ਉਤਸਵ ਸਬੰਧੀ ਸ਼ੋਭਾ ਯਾਤਰਾ
06:29 AM Apr 08, 2025 IST
ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਗੋਸੁਆਮੀ ਗੁਰੂ ਨਾਭਾ ਦਾਸ ਦੇ ਪ੍ਰਕਾਸ਼ ਉਤਸਵ ਸਬੰਧੀ ਅੱਜ ਇੱਥੇ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਵਿਧਾਇਕ ਅਸ਼ਵਨੀ ਸ਼ਰਮਾ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਜੋਗਿੰਦਰ ਪਾਲ, ਸਾਬਕਾ ਵਿਧਾਇਕ ਅਮਿਤ ਵਿਜ, ਮੇਅਰ ਪੰਨਾ ਲਾਲ ਭਾਟੀਆ ਅਤੇ ਅਮਿਤ ਸਿੰਘ ਮੰਟੂ ਵੀ ਸ਼ਾਮਲ ਹੋਏ। ਇੰਨ੍ਹਾਂ ਦੇ ਇਲਾਵਾ ਰਾਜ ਕੁਮਾਰ ਜਨੋਤਰਾ, ਮੁੱਖ ਪ੍ਰਬੰਧਕ ਡਾ. ਪ੍ਰਸ਼ੋਤਮ ਭਜੂਰਾ, ਵਜ਼ੀਰ ਚੰਦ, ਮਾਸਟਰ ਜਨਕ ਰਾਜ, ਮਹੰਤ ਬੰਸੀ ਨਾਥ, ਸੁਆਮੀ ਨਿਤਿਆਨੰਦ, ਮਹੰਤ ਸਾਂਵਰੀਆ ਦਾਸ, ਡਾ. ਐਮਐਲ ਅੱਤਰੀ ਤੇ ਡਾ. ਜਗਦੀਸ਼ ਕੁੰਡਾ ਵੀ ਸ਼ਾਮਲ ਸਨ। ਸ਼ਹਿਰ ਦੇ ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।
Advertisement
Advertisement