ਅਮਰੀਕਾ ਵੱਸਦੇ ਪੰਜਾਬੀ ਨੇ ਗੁੱਜਰ ਪਰਿਵਾਰਾਂ ਦੀ ਬਾਂਹ ਫੜੀ
05:54 AM May 05, 2025 IST
ਰਾਜਨ ਮਾਨ
ਮਜੀਠਾ, 4 ਮਈ
ਇਲਾਕੇ ਵਿੱਚ ਬੀਤੇ ਦਿਨ ਚੱਲੀ ਹਨੇਰੀ ਕਾਰਨ ਪਿੰਡ ਅਦਲੀਵਾਲ ਵਿੱਚ ਅੱਗ ਲੱਗਣ ਕਾਰਨ ਗੁੱਜਰ ਪਰਿਵਾਰਾਂ ਦੇ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਝੁਲਸ ਜਾਣ ਕਾਰਨ ਮੌਤ ਹੋਣ ਅਤੇ ਘਰਾਂ ਦਾ ਸਾਰਾ ਸਾਮਾਨ ਸੜ ਜਾਣ ਕਰਕੇ ਅਮਰੀਕਾ ਨਿਵਾਸੀ ਹਰਪ੍ਰੀਤ ਸਿੰਘ ਨੇ ਪਰਿਵਾਰਾਂ ਦੇ ਮੈਂਬਰਾਂ ਨੂੰ ਦੋ ਦੋ ਸੂਟ ਅਤੇ 10 ਪੱਖੇ ਤੇ ਹੋਰ ਸਮਾਨ ਲੈ ਕੇ ਦਿੱਤਾ ਹੈ। ਇਹ ਸੇਵਾ ਸਮਾਜ ਸੇਵੀ ਸੁਖਜਿੰਦਰ ਸਿੰਘ ਹੇਰ ਨੇ ਆਪਣੇ ਅਮਰੀਕਾ ਵੱਸਦੇ ਦੋਸਤ ਹਰਪ੍ਰੀਤ ਸਿੰਘ ਤਰਫ਼ੋਂ ਨਿਭਾਈ ਹੈ। ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਬੀਤੇ ਦਿਨ ਵਾਪਰੀ ਇਸ ਘਟਨਾ ਨੇ ਉਨ੍ਹਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਇਨ੍ਹਾਂ ਪਰਿਵਾਰਾਂ ਦੇ ਸਾਰੇ ਕੱਪੜੇ ਖਾਣ ਦਾ ਰਾਸ਼ਨ, ਬਿਸਤਰੇ ਤੇ ਹੋਰ ਸਾਰਾ ਸਮਾਨ ਵੀ ਰਾਖ ਹੋ ਗਿਆ ਸੀ। ਹਰਪ੍ਰੀਤ ਨੇ ਇਹ ਖਬਰ ਸੁਣਦਿਆਂ ਹੀ ਤੁਰੰਤ ਇਨ੍ਹਾਂ ਦੀ ਮਦਦ ਕਰਨ ਲਈ ਕਦਮ ਚੁੱਕਿਆ।
Advertisement
Advertisement
Advertisement