ਸਾਬਕਾ ਵਿਧਾਇਕ ਸਣੇ ਤਿੰਨ ਖਿਲਾਫ਼ ਗੈਰਜ਼ਮਾਨਤੀ ਗ੍ਰਿਫ਼ਤਾਰੀ ਵਰੰਟ ਜਾਰੀ
ਦਵਿੰਦਰ ਸਿੰਘ ਭੰਗੂ
ਰਈਆ, 7 ਜੂਨ
ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਉਸ ਦੇ ਭਰਾ ਰਣਜੀਤ ਸਿੰਘ ਤੇ ਸਾਥੀ ਹਰਜੀਤ ਸਿੰਘ ਖਿਲਾਫ਼ ਅਦਾਲਤ ਵਿਚ ਚੱਲ ਰਹੇ ਇਕ ਕੇਸ ਵਿਚ ਬਾਬਾ ਬਕਾਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਰਮਨਦੀਪ ਕੌਰ ਵੱਲੋਂ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਮੁਲਜ਼ਮਾਂ ਨੂੰ 12 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਸਮੇਂ 18-9-2015 ਨੂੰ ਪੁਲੀਸ ਥਾਣਾ ਖਲਚੀਆਂ ਵਿਚ ਇੱਕ ਗੈਰਹਿਰਾਸਤੀ ਕੇਸ ਵਿੱਚ ਉਤਪੰਨ ਹੋਏ ਝਗੜੇ ਤੋ ਬਾਅਦ ਉਸ ਸਮੇਂ ਉਕਤ ਸਾਬਕਾ ਵਿਧਾਇਕ, ਉਸ ਦੇ ਭਰਾ ਰਣਜੀਤ ਸਿੰਘ ਤੇ ਹਰਜੀਤ ਸਿੰਘ, ਵਿਧਾਇਕ ਦੇ ਪੀ.ਏ ਹਰਪ੍ਰੀਤ ਸਿੰਘ, ਬਲਦੇਵ ਸਿੰਘ ਵਾਸੀ ਪਿੰਡ ਭੋਰਸ਼ੀ ਰਾਜਪੂਤਾ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਖਲਚੀਆ ਦੀ ਮਾਰ ਕੁਟਾਈ ਕੀਤੀ ਅਤੇ ਆਪਣੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰੀਆਂ ਸਨ।
ਕੈਪਸ਼ਨ: ਸਾਬਕਾ ਵਿਧਾਇਕ ਅਤੇ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ