ਹਵਾਈ ਅੱਡੇ ’ਤੇ ਯਾਤਰੀ ਕੋਲੋਂ 7 ਕਿਲੋ ਗਾਂਜਾ ਬਰਾਮਦ
06:53 AM May 05, 2025 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਮਈ
ਸਥਾਨਕ ਕਸਟਮ ਵਿਭਾਗ ਨੇ ਇੱਥੇ ਹਵਾਈ ਅੱਡੇ ’ਤੇ ਮਲੇਸ਼ੀਆ ਦੀ ਹਵਾਈ ਉਡਾਣ ਰਾਹੀਂ ਇੱਥੇ ਪੁੱਜੇ ਯਾਤਰੂ ਕੋਲੋਂ 7 ਕਿਲੋ ਗਾਂਜਾ ਬਰਾਮਦ ਕੀਤਾ ਹੈ। ਇਸ ਸਬੰਧੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਮਲੇਸ਼ੀਆ ਏਅਰਲਾਈਨ ਕੰਪਨੀ ਦੀ ਉਡਾਣ ਰਾਹੀਂ ਕੁਆਲਾਲੰਮਪੁਰ ਤੋਂ ਅੰਮ੍ਰਿਤਸਰ ਪੁੱਜਾ ਸੀ। ਸ਼ੱਕ ਪੈਣ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਇਸ ਨੂੰ ਰੋਕਿਆ ਤੇ ਇਸ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਇਸ ਦੇ ਕੋਲੋਂ ਸੱਤ ਕਿਲੋ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਜੋ ਗਾਂਜਾ ਹੈ ਅਤੇ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਵਿਅਕਤੀ ਦੇ ਖਿਲਾਫ ਐੱਨਡੀਪੀਐੱਸ ਐਕਟ 1985 ਦੀ ਧਾਰਾ 43 ਹੇਠ ਕਾਰਵਾਈ ਕਰਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Advertisement
Advertisement