ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਣਕ ਦੀ ਚੁਕਾਈ ਦੀ ਮੱਧਮ ਰਫ਼ਤਾਰ ਤੋਂ ਆੜ੍ਹਤੀਏ ਪ੍ਰੇਸ਼ਾਨ

05:32 AM May 05, 2025 IST
featuredImage featuredImage
ਮਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਆੜ੍ਹਤੀ ਐਸੋਸੀਏਸ਼ਨ ਧਾਰੀਵਾਲ ਦੇ ਪ੍ਰਧਾਨ ਮੰਗਲ ਸਿੰਘ ਅਤੇ ਹੋਰ ਆਗੂ -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 4 ਮਈ
ਦਾਣਾ ਮੰਡੀ ਧਾਰੀਵਾਲ ਵਿੱਚੋਂ ਕਣਕ ਦੀ ਲਿਫਟਿੰਗ ਦੀ ਮੱਧਮ ਰਫਤਾਰ ਕਾਰਨ ਆੜ੍ਹਤੀਏ ਪ੍ਰੇਸ਼ਾਨ ਹਨ। ਆੜ੍ਹਤੀ ਐਸੋਸੀਏਸ਼ਨ ਧਾਰੀਵਾਲ ਦੇ ਪ੍ਰਧਾਨ ਮੰਗਲ ਸਿੰਘ, ਸਕੱਤਰ ਰੂਪ ਸਿੰਘ ਜਫਰਵਾਲ, ਜਸਪਾਲ ਸਿੰਘ, ਕਰਤਾਰ ਸਿੰਘ ਭੰਗੂ, ਤਰਲੋਕ ਸਿੰਘ, ਰੋਬਿਨ ਵੋਹਰਾ, ਤਰਲੋਕ ਸਿੰਘ, ਲਵਲੀ, ਰਾਮ ਪ੍ਰਕਾਸ਼ ਸ਼ਾਸਤਰੀ, ਸੁਭਾਸ਼ ਜੰਬਾ, ਰਵੀ ਮਹਾਜਨ ਤੇ ਗੁਰਵਿੰਦਰ ਸਿੰਘ ਖੈਹਿਰਾ ਆਦਿ ਆੜ੍ਹਤੀਆਂ ਦੱਸਿਆ ਕਿ ਉਨ੍ਹਾਂ ਨੇ ਇੱਥੇ ਮੰਡੀ ਵਿੱਚ ਕਣਕ ਦੀ ਚੁਕਾਈ ਤੇਜ਼ ਕਰਨ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਹੈ। ਆੜ੍ਹਤੀਆਂ ਦੱਸਿਆ ਕਿ ਧਾਰੀਵਾਲ ਦਾਣਾ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਤਾਂ ਕੀਤੀ ਗਈ ਪਰ ਲਿਫਟਿੰਗ ਦੀ ਰਫਤਾਰ ਬਹੁਤ ਮੱਧਮ ਹੈ ਅਤੇ ਹੋਈ ਬੱਦਲਵਾਈ ਕਾਰਨ ਬੇਮੌਸਮੀ ਬਰਸਾਤ ਦੇ ਅਸਾਰ ਕਾਰਨ ਆੜ੍ਹਤੀਆਂ ਦੇ ਸਾਹ ਸੁੱਕੇ ਹੋਏ ਹਨ। ਇਸ ਸਬੰਧੀ ਮਾਰਕੀਟ ਕਮੇਟੀ ਧਾਰੀਵਾਲ ਦੇ ਸਕੱਤਰ ਜਗਰੂਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਲਿਫਟਿੰਗ ਹੋ ਰਹੀ ਹੈ ਅਤੇ ਫਿਰ ਵੀ ਉਹ ਖਰੀਦ ਏਜੰਸੀਆਂ ਦੇ ਸਬੰਧਿਤ ਅਧਿਕਾਰੀਆਂ ਅਤੇ ਢੋਆ ਢੁਆਵੀ ਦੇ ਠੇਕੇਦਾਰ ਨੂੰ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਬਾਰੇ ਲਿਖਤ ਤੌਰ ’ਤੇ ਸੁਚੇਤ ਕਰਨਗੇ। ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੱਸਿਆ ਕਿ ਗੁਦਾਮਾਂ ਵਿੱਚ ਕਣਕ ਦੀ ਅਣ-ਲੋਡਿੰਗ ਕਰਨ ਲਈ ਲੇਬਰ ਦੀ ਘਾਟ ਕਰਕੇ ਸਮੱਸਿਆ ਆਈ ਹੈ ਅਤੇ ਅਗਲੇ ਕੁਝ ਦਿਨਾਂ ਦੌਰਾਨ ਕਣਕ ਦੀ ਮੁਕੰਮਲ ਚੁਕਾਈ ਹੋ ਜਾਵੇਗੀ। ਉਨ੍ਹਾਂ ਦੱਸਿਆ ਲਿਫਟਿੰਗ ਨਾ ਹੋਣ ਤੱਕ ਆੜ੍ਹਤੀਆਂ ਨੇ ਹੀ ਮੰਡੀ ’ਚ ਕਣਕ ਦੀ ਸਾਂਭ ਸੰਭਾਲ ਦੇ ਪ੍ਰਬੰਧ ਕਰਨੇ ਹੁੰਦੇ ਹਨ। ਢੋਆ-ਢੋਆਈ ਟਰਾਂਸਪੋਰਟ ਦੇ ਠੇਕੇਦਾਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਣਕ ਦੀ ਲਿਫਟਿੰਗ ਸਬੰਧੀ ਟ੍ਰਾਂਸਪੋਰਟ ਦੀ ਕੋਈ ਕਮੀਂ ਨਹੀਂ ਹੈ ਪਰ ਲੱਦੀਆਂ ਗੱਡੀਆਂ ਦੀ ਦੋ ਤਿੰਨ ਦਿਨ ਬਾਅਦ ਅਣ-ਲੋਡਿੰਗ ਹੋਣ ਕਾਰਨ ਚੁਕਾਈ ਵਿੱਚ ਦੇਰੀ ਹੋ ਰਹੀ ਹੈ।

Advertisement

 

Advertisement
Advertisement