ਵਿਦਿਆਰਥੀਆਂ ਨੂੰ ਖੇਡਾਂ ਦਾ ਸਾਮਾਨ ਵੰਡਿਆ
05:39 AM Jun 04, 2025 IST
ਕਾਦੀਆਂ: ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਸਰਕਾਰੀ ਹਾਈ ਸਕੂਲ ਬਸਰਾਵਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦਾ ਸਾਮਾਨ ਅਤੇ ਟੀ-ਸ਼ਰਟਾਂ ਵੰਡਣ ਲਈ ਸਮਾਗਮ ਕਰਵਾਇਆ ਗਿਆ। ਕਲੱਬ ਵੱਲੋਂ ਸਾਮਾਨ ਵਿਦਿਆਰਥੀਆਂ ਨੂੰ ਸਕੂਲ ਮੁਖੀ ਤੇ ਬਲਾਕ ਨੋਡਲ ਅਫਸਰ ਕਾਦੀਆਂ-1 ਵਿਜੇ ਕੁਮਾਰ ਅਤੇ ਡੀਪੀ ਕੁਲਦੀਪ ਕੌਰ ਦੇ ਹੱਥੋਂ ਦਿਵਾਇਆ ਗਿਆ। ਬੀਐੱਨਓ ਵਿਜੇ ਕੁਮਾਰ ਨੇ ਸੰਬੋਧਨ ਕਰਦਿਆਂ ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਬੱਚਿਆਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦੇਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ, ਪ੍ਰਧਾਨ ਸੰਦੀਪ ਸਿੰਘ ਬਾਜਵਾ ਅਤੇ ਸਕੱਤਰ ਹਰਸਿਮਰਨ ਸਿੰਘ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਕਲੱਬ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement