ਗੁਰਮਤਿ ਸਿਖਲਾਈ ਕੈਂਪ ਭਲਕ ਤੋਂ
05:47 AM Jun 04, 2025 IST
ਭੋਗਪੁਰ: ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਲੁਹਾਰਾਂ ਵੱਲੋਂ ਗੁਰਮਤਿ ਸਿਖਲਾਈ ਕੈਂਪ 5 ਜੂਨ ਤੋਂ 15 ਜੂਨ ਤੱਕ ਗੁਰੂ ਨਾਨਕ ਖਾਲਸਾ ਸਕੂਲ ਪਿੰਡ ਲੁਹਾਰਾਂ (ਚਾਹੜਕੇ) ਨਜ਼ਦੀਕ ਭੋਗਪੁਰ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਗੁਰਮਤਿ ਗਿਆਨ, ਦੁਮਾਲਾ ਤੇ ਦਸਤਾਰ ਸਿਖਲਾਈ, ਸੁੰਦਰ ਲਿਖਾਈ, ਸਿੱਖੀ ਜੀਵਨ ਜਾਂਚ, ਗੁਰਮਤਿ ਸੰਗੀਤ, ਗੁਰਬਾਣੀ ਕੰਠ, ਗੁਰਬਾਣੀ ਸੰਥਿਆ, ਗਤਕਾ ਅਤੇ ਧਾਰਮਿਕ ਫਿਲਮਾਂ ਪ੍ਰਮੁੱਖ ਵਿਸ਼ੇ ਹੋਣਗੇ। ਕੈਂਪ ਦੌਰਾਨ ਸਿਖਿਆਰਥੀਆਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ। ਸਿਖਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਦਾ ਪ੍ਰਬੰਧ ਹੋਵੇਗਾ। -ਪੱਤਰ ਪ੍ਰੇਰਕ
Advertisement
Advertisement