ਪਿੰਜੌਰ, ਦਮਦਮਾ ਅਤੇ ਟਿਪਰਾ ’ਚੋਂ ਨਾਜਾਇਜ਼ ਕਬਜ਼ੇ ਹਟਾਏ
05:13 AM Apr 27, 2025 IST
ਪੀਪੀ ਵਰਮਾ
ਪੰਚਕੂਲਾ, 26 ਅਪਰੈਲ
ਪਿੰਜੌਰ ਜ਼ਿਲ੍ਹਾ ਟਾਊਨ ਪਲੈਨਰ ਦੀ ਟੀਮ ਨੇ ਜੇਸੀਬੀ ਦੀ ਮਦਦ ਨਾਲ ਸ਼ਹਿਰੀ ਖੇਤਰ ਪੰਚਕੂਲਾ ਦੇ ਪਿੰਡ ਦਮਦਮਾ ਅਤੇ ਟਿਪਰਾ ਦੀਆਂ ਦੋ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸੜਕਾਂ ਦੇ ਨੈੱਟਵਰਕ ਅਤੇ 10 ਡੀਪੀਸੀ ਢਾਹ ਦਿੱਤੇ। ਇਸ ਤੋਂ ਇਲਾਵਾ, ਪੈਰੀਫੇਰੀ ਕੰਟਰੋਲ ਏਰੀਆ ਪੰਚਕੂਲਾ ਦੇ ਅਧੀਨ ਪਿੰਡ ਨੰਦਪੁਰ, ਪਿੰਡ ਜੱਲਾ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਵੀ ਢਾਹ ਦਿੱਤਾ ਗਿਆ। ਇਹ ਕਾਰਵਾਈ ਏਟੀਪੀ ਅਸ਼ੋਕ ਕੁਮਾਰ, ਡਿਊਟੀ ਮੈਜਿਸਟ੍ਰੇਟ ਮੋਹਿਤ ਸ਼ਰਮਾ ਐਫਆਈ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਪੂਰੀ ਕੀਤੀ ਗਈ। ਡੀਟੀਪੀ ਸੰਜੇ ਨਾਰੰਗ ਨੇ ਕਿਹਾ ਕਿ ਨੋਟਿਸ ਜਾਰੀ ਕਰਨ ਦੇ ਬਾਵਜੂਦ ਗੈਰਕਾਨੂੰਨੀ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਨੂੰ ਕਾਰਵਾਈ ਕਰਨੀ ਪਈ। ਇਸੇ ਦੌਰਾਨ ਨਗਰ ਪਰਿਸ਼ਦ ਕਾਲਕਾ ਨੇ ਪਿੰਜੌਰ ਬਾਜ਼ਾਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ।
Advertisement
Advertisement