ਨੈਸ਼ਨਲ ਮੂਟ ਕੋਰਟ ਮੁਕਾਬਲੇ ਦਾ ਪੋਸਟਰ ਜਾਰੀ
05:58 AM Apr 17, 2025 IST
ਪੋਸਟਰ ਜਾਰੀ ਕਰਦੇ ਹੋਏ ਵਾਇਸ ਚਾਂਸਲਰ, ਰਜਿਸਟਰਾਰ, ਡੀਨ ਵਿਦਿਆਰਥੀ ਭਲਾਈ, ਮੁਖੀ ਲਾਅ ਅਤੇ ਧਰਮ ਅਧਿਅਨ ਵਿਭਾਗ ਅਤੇ ਹੋਰ। -ਫੋਟੋ: ਸੂਦ
ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਨੇ ਅਗਾਮੀ ਨੈਸ਼ਨਲ ਮੂਟ ਕੋਰਟ ਮੁਕਾਬਲੇ ਲਈ ਪੋਸਟਰ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ, ਪ੍ਰੋ. ਤੇਜਬੀਰ ਸਿੰਘ, ਰਜਿਸਟਰਾਰ ਅਤੇ ਲਾਅ ਵਿਭਾਗ ਦੇ ਮੁਖੀ ਅਤੇ ਡੀਨ ਪ੍ਰੋ. ਅਮਿਤਾ ਕੌਸ਼ਲ ਨੇ ਜਾਰੀ ਕੀਤਾ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਸਕਿੰਦਰ ਸਿੰਘ, ਧਾਰਮਿਕ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ, ਕਾਨੂੰਨ ਵਿਭਾਗ ਦੇ ਡਾ. ਨਵਨੀਤ ਕੌਰ ਆਦਿ ਹਾਜ਼ਰ ਸਨ। ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕਾਨੂੰਨ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਲਈ ਸਲਾਹ ਦਿਤੀ। ਇੰਚਾਰਜ ਡਾ. ਨਵਨੀਤ ਕੌਰ ਨੇ ਸਿਧਾਂਤਕ ਗਿਆਨ ਅਤੇ ਵਿਹਾਰਕ ਕਾਨੂੰਨੀ ਹੁਨਰਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਅਜਿਹੇ ਸਮਾਗਮਾਂ ਦੀ ਮਹੱਤਤਾ ਬਾਰੇ ਦੱਸਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement