ਨਗਰ ਪੰਚਾਇਤ ਪੰਜ ਨੂੰ ਹਟਾਏਗੀ ਕਬਜ਼ੇ
05:15 AM May 02, 2025 IST
ਜਗਜੀਤ ਕੁਮਾਰ
ਖਮਾਣੋਂ, 1 ਮਈ
ਕਾਰਜ ਸਾਧਕ ਅਫ਼ਸਰ ਖਮਾਣੋਂ ਸੁਖਦੇਵ ਸਿੰਘ ਨੇ ਦੱਸਿਆ ਕਿ 5 ਮਈ ਨੂੰ ਖਮਾਣੋਂ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਵਰਨਣਯੋਗ ਹੈ ਕਿ ਨਗਰ ਪੰਚਾਇਤ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਸਬੰਧੀ ਮੁਨਾਦੀ ਵੀ ਕਰਵਾਈ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਾਜਾਇਜ਼ ਉਸਾਰੀਆਂ ਤੇ ਕਬਜ਼ਿਆਂ ਨੂੰ ਆਪਣੇ ਪੱਧਰ ’ਤੇ ਹਟਾ ਲੈਣ ਅਤੇ ਆਪਣਾ ਸਾਮਾਨ ਦੁਕਾਨਾਂ ਅੰਦਰ ਹੀ ਰੱਖਣ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾ ਨਗਰ ਪੰਚਾਇਤ ਵੱਲੋਂ ਇਸ ਨੂੰ ਪੰਜ ਮਈ ਨੂੰ ਆਪਣੇ ਪੱਧਰ ’ਤੇ ਹਟਾਇਆ ਜਾਵੇਗਾ।
Advertisement
Advertisement