ਲੋਕਾਂ ਨਾਲ ਖੜ੍ਹਾਂਗਾ: ਟਿੰਕੂ
05:15 AM May 02, 2025 IST
ਪੱਤਰ ਪ੍ਰੇਰਕ
ਖਰੜ, 1 ਮਈ
ਪਿੰਡ ਝੰਜੇੜੀ ਵਿੱਚ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ ਨੇ ਐਲਾਨ ਕੀਤਾ ਕਿ ਉਹ ਕਬਜ਼ੇ ਦੀ ਸਰਕਾਰੀ ਧੱਕੇਸਾਹੀ ਖ਼ਿਲਾਫ਼ ਹਲਕੇ ਦੇ ਲੋਕਾਂ ਨਾਲ ਖੜ੍ਹਨਗੇ। ਸ੍ਰੀ ਟਿੰਕੂ ਨੇ ਕਿਹਾ ਕਿ ਪਿੰਡ ਦੀ 683 ਕਨਾਲ ਜ਼ਮੀਨ ’ਤੇ ਪੰਜਾਬ ਸਰਕਾਰ ਕਾਬਜ਼ ਹੋ ਸਕਦੀ ਹੈ ਬਾਕੀ ’ਤੇ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ। ਸ੍ਰੀ ਟਿੰਕੂ ਨੇ ਕਿਹਾ ਕਿ ਇਸ ਮਸਲੇ ਨੂੰ ਲੋਕਾਂ ਨਾਲ ਬੈਠ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਝਜੇੜੀ ਦੇ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਣਗੇ। ਇਸ ਮੌਕੇ ਪਹੁੰਚੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
Advertisement
Advertisement