ਨਹਿਰ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ
03:04 AM May 01, 2025 IST
ਪੱਤਰ ਪ੍ਰੇਰਕ
ਜੀਂਦ, 30 ਅਪਰੈਲ
ਜ਼ਿਲ੍ਹੇ ਦੇ ਪਿੰਡ ਮੋਹਲਖੇੜਾ ਕੋਲ ਨਹਿਰ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸੇ ਪਿੰਡ ਦਾ ਨੌਜਵਾਨ ਸੋਨੂ ਨਹਿਰ ਵਿੱਚ ਨਹਾਉਣ ਲਈ ਗਿਆ ਸੀ ਤੇ ਅਚਾਨਕ ਉਹ ਡੂੰਘੇ ਸਥਾਨ ਵੱਲ ਚਲਿਆ ਗਿਆ। ਇਸ ਦੌਰਾਨ ਉਹ ਪਾਣੀ ਤੋਂ ਬਾਹਰ ਨਾ ਆ ਸਕਿਆ। ਇਸ ਦੌਰਾਨ ਉਥੇ ਖੜ੍ਹੇ ਲੋਕਾਂ ਨੇ ਇਸ ਸਬੰਧੀ ਸੂਚਨਾ ਪਿੰਡ ਵਾਸੀਆਂ ਅਤੇ ਪੀੜਤ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੋਨੂ ਦੇ ਵਾਰਸ ਵੀ ਉੱਥੇ ਪਹੁੰਚ ਗਏ। ਤੁਰੰਤ ਬਬਲੀ ਗੋਤਾਖੋਰ ਨੂੰ ਮੌਕੇ ’ਤੇ ਬੁਲਾਇਆ ਗਿਆ। ਬਬਲੀ ਨੇ ਨਹਿਰ ਵਿੱਚ ਉਸ ਦੀ ਕਾਫ਼ੀ ਭਾਲ ਕੀਤੀ। ਬਬਲੀ ਸੋਨੂੰ ਦੀ ਭਾਲ ਕਰਦਾ ਕਾਫ਼ੀ ਦੂਰ ਚਲੇ ਗਿਆ। ਇਸ ਦੌਰਾਨ ਕਾਫ਼ੀ ਮੁਸ਼ੱਕਤ ਮਗਰੋਂ ਉਸ ਨੇ ਸੋਨੂ ਨੂੰ ਪਾਣੀ ਤੋਂ ਬਾਹਰ ਕੱਢਿਆ ਪਰ ਉਦੋਂ ਤੱਕ ਸੋਨੂ ਦਮ ਤੋੜ ਚੁੱਕਿਆ ਸੀ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Advertisement
Advertisement