ਨਸ਼ੀਲੇ ਪਦਾਰਥਾਂ ਸਣੇ ਦੋ ਕਾਬੂ
05:57 AM Apr 18, 2025 IST
ਪੱਤਰ ਪ੍ਰੇਰਕ
Advertisement
ਪਾਤੜਾਂ , 17 ਅਪਰੈਲ
ਪੁਲੀਸ ਨੇ ਸ਼ਹਿਰ ਦੇ ਹਰਮਨ ਨਗਰ ਵਿੱਚ ਦੋ ਜਣਿਆਂ ਨੂੰ 6 ਗ੍ਰਾਮ ਹੈਰੋਇਨ ਅਤੇ ਨਸ਼ੀਲੇ ਪਦਾਰਥ ਨਾਲ ਭਰੀ ਸਰਿੰਜ ਸਮੇਤ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਥਾਣਾ ਪਾਤੜਾਂ ਦੇ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪਵਨਦੀਪ ਪੰਮਾ ਨੂੰ ਗ੍ਰਿਫ਼ਤਾਰ ਕਰਕੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਇਸੇ ਤਰ੍ਹਾਂ ਇਸ ਦੇ ਸਾਥੀ ਪਿੰਡ ਹਰਿਆਊ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਤੋਂ ਚਿੱਟੇ ਦੀ ਭਰੀ ਇੱਕ ਸਰਿੰਜ ਬਰਾਮਦ ਹੋਈ ਹੈ। ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement