ਨਰੇਸ਼ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਚੁਣੇ
ਪੱਤਰ ਪ੍ਰੇਰਕ
ਦਸੂਹਾ, 23 ਮਾਰਚ
ਇੱਥੇ ਜੇਸੀਡੀਏਵੀ ਕਾਲਜ ਦੇ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰਧਾਨ ਪ੍ਰਦੀਪ ਮੱਲੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਜਥੇਬੰਦੀ ਦੇ ਸਮੂਹ ਮੈਂਬਰਾਂ ਵੱਲੋਂ ਨਰੇਸ਼ ਕੁਮਾਰ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੋਰਨਾਂ ਨਿਯੁਕਤੀਆਂ ਵਿੱਚ ਅਮਨ ਚਾਵਲਾ ਨੂੰ ਸਕੱਤਰ, ਸੁਰਿੰਦਰ ਕੁਮਾਰ ਨੂੰ ਉਪ ਪ੍ਰਧਾਨ ਅਤੇ ਸ਼ਾਮ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਨਵਨਿਯੁਕਤ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਸਰਕਾਰ ਵੱਲੋਂ ਵਿੱਦਿਆ ਦੇ ਮੰਦਰਾਂ ਪ੍ਰਤੀ ਅਪਣਾਏ ਜਾ ਰਹੇ ਨਕਾਰਾਤਮਕ ਵਤੀਰੇ ਕਾਰਨ ਤਨਖਾਹ ਦੀਆਂ ਗਰਾਂਟਾਂ ਵਿੱਚ ਕਥਿਤ ਟਾਲ-ਮਟੋਲ ਕਰਨ ਅਤੇ ਹੋਰਨਾਂ ਮੰਗਾਂ ਨੂੰ ਤੁਰੰਤ ਨਾ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ। ਅਖੀਰ ਵਿੱਚ ਨਵਨਿਯੁਕਤ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਆ ਗਿਆ। ਇਸ ਮੌਕੇ ਅਸ਼ੋਕ ਕੁਮਾਰ, ਪ੍ਰਦੀਪ ਠਾਕੁਰ, ਕਰਨੈਲ ਸਿੰਘ, ਦੀਕਸ਼ਤ, ਸੁਰਿੰਦਰ ਪਾਲ, ਰਾਜ ਕੁਮਾਰ, ਅਰੁਣ ਕੁਮਾਰ, ਗੁਰਦਿਆਲ ਸਿੰਘ ਤੇ ਪੰਕਜ ਅੱਤਰੀ ਵੀ ਮੌਜੂਦ ਸਨ।