ਚੋਰੀ ਦੇ ਮੋਟਰਸਾਈਕਲ ਸਣੇ ਦੋ ਭਰਾ ਕਾਬੂ
07:01 AM Apr 27, 2025 IST
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਅਪਰੈਲ
ਪਾਵਰਕਾਮ ਹਲਵਾਰਾ ਵਿੱਚ ਕੰਮ ਕਰਦੇ ਮੁਲਾਜ਼ਮ ਬਲਜੀਤ ਸਿੰਘ ਵਾਸੀ ਪਿੰਡ ਢੋਲਣ ਦਾ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਰਾਜੋਆਣਾ ਖ਼ੁਰਦ ਵਾਸੀ ਦੋ ਸਕੇ ਭਰਾ ਪ੍ਰਦੀਪ ਸਿੰਘ ਉਰਫ਼ ਦੀਪ ਅਤੇ ਨਵਦੀਪ ਸਿੰਘ ਉਰਫ਼ ਨਵੀ ਨੂੰ ਸੁਧਾਰ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਜਾਂਚ ਅਫ਼ਸਰ ਥਾਣੇਦਾਰ ਮਨੋਹਰ ਲਾਲ ਅਨੁਸਾਰ 15 ਅਪਰੈਲ ਨੂੰ ਜਦੋਂ ਸ਼ਿਕਾਇਤਕਰਤਾ ਬਲਜੀਤ ਸਿੰਘ ਹਲਵਾਰਾ ਬਿਜਲੀ ਸ਼ਿਕਾਇਤ ਘਰ ਵਿੱਚ ਡਿਊਟੀ ’ਤੇ ਆਇਆ ਤਾਂ ਉਸ ਦਾ ਮੋਟਰਸਾਈਕਲ ਪੀ.ਬੀ 26 ਈ 3970 ਪਲਟੀਨਾ ਕੋਈ ਚੋਰੀ ਕਰ ਕੇ ਲੈ ਗਿਆ ਸੀ।
ਜਾਂਚ ਅਫ਼ਸਰ ਮਨੋਹਰ ਲਾਲ ਅਨੁਸਾਰ ਰਾਜੋਆਣਾ ਖ਼ੁਰਦ ਵਾਸੀ ਦੋ ਸਕੇ ਭਰਾਵਾਂ ਪ੍ਰਦੀਪ ਸਿੰਘ ਉਰਫ਼ ਦੀਪ ਅਤੇ ਨਵਦੀਪ ਸਿੰਘ ਉਰਫ਼ ਨਵੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਗਈ ਹੈ।
Advertisement
Advertisement