ਚੋਰੀ ਦੇ ਮਾਮਲੇ ਵਿੱਚ ਔਰਤ ਗ੍ਰਿਫ਼ਤਾਰ
04:19 AM Apr 03, 2025 IST
ਪੱਤਰ ਪ੍ਰੇਰਕ
ਫਰੀਦਾਬਾਦ, 2 ਅਪਰੈਲ
ਕ੍ਰਾਈਮ ਬ੍ਰਾਂਚ ਸੈਕਟਰ-85 ਦੀ ਟੀਮ ਨੇ ਜਿਊਲਰੀ ਦੀ ਦੁਕਾਨ ਵਿੱਚ ਚੋਰੀ ਦੇ ਮਾਮਲੇ ਵਿੱਚ ਔਰਤ ਰਾਕੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਫਰੀਦਾਬਾਦ ਦੀ ਡਬੂਆ ਕਲੋਨੀ ਦੇ ਰਹਿਣ ਵਾਲੇ ਦਿਵੇਸ਼ ਨੇ ਥਾਣਾ ਭੂਪਾਨੀ ਵਿੱਚ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਭੂਪਾਨੀ ‘ਚ ਉਸ ਦੀ ਗਹਿਣਿਆਂ ਦੀ ਦੁਕਾਨ ਹੈ, 19 ਮਾਰਚ ਨੂੰ ਉਸ ਦੀ ਪਤਨੀ ਗਹਿਣਿਆਂ ਦੀ ਦੁਕਾਨ ‘ਤੇ ਬੈਠੀ ਸੀ ਤਾਂ ਦੋ ਔਰਤਾਂ ਆਈਆਂ ਅਤੇ ਗਹਿਣੇ ਦੇਖਣ ਦੇ ਬਹਾਨੇ ਕੁਝ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸੰਬਧੀ ਪੁਲੀਸ ਨੇ ਰਾਕੇਸ਼ ਵਾਸੀ ਪਿੰਡ ਸ਼ਿਕੰਦਰਾਬਾਦ ਜ਼ਿਲਾ ਬੁਲੰਦਸ਼ਹਿਰ ਉੱਤਰ ਪ੍ਰਦੇਸ਼ ਹਾਲ ਪਿੰਡ ਨੱਥੂਪੁਰ ਦਿੱਲੀ ਨੂੰ ਨੰਦ ਨਗਰੀ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਪੈਸਿਆਂ ਦੀ ਲੋੜ ਸੀ, ਇਸ ਲਈ ਉਸ ਨੇ ਅਜਿਹਾ ਕੀਤਾ। ਮੁਲਜ਼ਮ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ।
Advertisement
Advertisement