ਗਰਭਵਤੀ ਔਰਤਾਂ ਲਈ ਸਹੇਲੀ ਪਹਿਲ ਸ਼ੁਰੂ
05:50 AM Apr 17, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਅਪਰੈਲ
ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਬਲਜੀਤ ਕੌਰ ਨੇ ਕਿਹਾ ਹੈ ਕਿ ਜ਼ਿਲ੍ਹੇ ਦੀ ਹਰ ਗਰਭਵਤੀ ਔਰਤ ਜਿਸ ਦੀ ਪਹਿਲੀ ਲੜਕੀ ਹੈ ਨੂੰ ਇਕ ਸਮਰਪਿਤ ਦੇਖ ਭਾਲ ਲਈ ਸਹੇਲੀ ਪ੍ਰਦਾਨ ਕੀਤੀ ਜਾਏਗੀ। ਉਨ੍ਹਾਂ ਕਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਭਰੂਣ ਹਿੱਤਆ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸਖਤ ਤੇ ਸਰਗਰਮ ਕਦਮ ਚੁੱਕੇ ਜਾ ਰਹੇ ਹਨ। ਇਹ ਦੋਸਤ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਆਂਗਨਵਾੜੀ ਵਰਕਰ ਜਾਂ ਰਾਸ਼ਟਰੀ ਸਿਹਤ ਮਿਸ਼ਨ ਦੀ ਆਸ਼ਾ ਵਰਕਰ ਹੋਵੇਗੀ। ਸਹੇਲੀ ਗਰਭਵਤੀ ਔਰਤ ਨੂੰ ਗਰਭ ਅਵਸਥਾ ਦੇ ਪਹਿਲੇ ਜਾਂ ਦੂਜੇ ਤੀਜੇ ਤਿਮਾਹੀ ਤੋਂ ਲੈ ਕੇ ਬੱਚੇ ਦੇ ਸੁਰਖਿਅਤ ਜਣੇਪੇ ਤਕ ਨਿਰੰਤਰ ਸਹਾਇਤਾ ਤੇ ਦੇਖਭਾਲ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਸਬੰਧੀ ਸਿਹਤ ਵਿਭਾਗ ਆਂਗਣਵਾੜੀ ਸੈਂਟਰਾਂ ਨੂੰ ਡਾਟਾ ਉਪਲਬਧ ਕਰਵਾਏਗਾ।
Advertisement
Advertisement